ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਵੀਰਵਾਰ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਸਿਸਟਮ 'ਚ ਬਦਲਾਅ ਦੇ ਇਲਾਵਾ ਇਕ ਹੋਰ ਐਲਾਨ ਕੀਤਾ ਹੈ। ICC ਦੀ ਕਾਰਜਕਾਰੀ ਬੈਠਕ 'ਚ ਵੂਮੈਨ ਟੀ-20 ਵਿਸ਼ਵ ਕੱਪ ਨੂੰ ਇਕ ਹੋਰ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਹੈ। ਇਹ ਟੂਰਨਾਮੈਂਟ ਨਵੰਬਰ 2022 'ਚ ਦੱਖਣੀ ਅਫਰੀਕਾ 'ਚ ਹੋਣ ਵਾਲਾ ਸੀ ਪਰ ਹੁਣ ਫਰਵਰੀ 2023 ਵਿਚ ਕੀਤਾ ਜਾਵੇਗਾ।
ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ICC ਨੇ 2021 'ਚ ਹੋਣ ਵਾਲੇ ਵੂਮੈਨ ਵਨ ਡੇ ਵਿਸ਼ਵ ਕੱਪ ਨੂੰ ਮੁਲਤਵੀ ਕੀਤਾ ਹੈ ਜੋ ਫਰਵਰੀ-ਮਾਰਚ 2021 'ਚ ਹੋਣ ਵਾਲਾ ਸੀ। ਹੁਣ ਇਹ 2022 'ਚ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2022 'ਚ ਹੋਣ ਵਾਲੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਲਈ ਵੂਮੈਨ ਕ੍ਰਿਕਟ ਟੀਮ ਦਾ ਕੁਆਲੀਫਿਕੇਸ਼ਨ ਪ੍ਰਕਿਰਿਆ ਦਾ ਬੁੱਧਵਾਰ ਨੂੰ ਐਲਾਨ ਕੀਤਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਤੇ ਰਾਸ਼ਟਰਮੰਡਲ ਖੇਡਾਂ ਫੈਡਰੇਸ਼ਨ (CGF) ਨੇ ਇਸ ਦਾ ਐਲਾਨ ਕੀਤਾ। 2022 'ਚ ਹੋਣ ਵਾਲੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ 28 ਜੁਲਾਈ ਤੋਂ 8 ਅਗਸਤ ਤੱਕ ਕੀਤਾ ਜਾਵੇਗਾ।