Friday, November 22, 2024
 

ਪੰਜਾਬ

ਗਊਧੰਨ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਸਲਾਖਾਂ ਪਿਛੇ ਪਹੁੰਚਾਇਆ ਜਾਵੇਗਾ- : ਸਚਿਨ ਸਰਮਾ

November 17, 2020 10:55 PM
ਸੰਗਰੂਰ : ਗਉਧਨ ਦੀ ਬੇਅਦਬੀ ਅਤੇ ਗਉ ਹੱਤਿਆ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਮਲੇਰਕੋਟਲਾ ਦੇ ਪਿੰਡ ਸ਼ੇਰਵਾਲੀਕੋਟ ਵਿਖੇ ਗਊਧੰਨ ਦੇ ਅੰਗ ਮਿਲਣ ਵਾਲੀ ਥਾਂ ਤੇ ਘਟਨਾ ਦਾ ਜਾਇਜ਼ਾ ਲੈਂਦਿਆ ਕੀਤਾ। ਉਨ੍ਹਾਂ ਕਿਹਾ ਕਿ ਮਲੇਰੋਕਲਾ ਵਿਖੇ ਹੋਈ ਘਟਨਾ ਦੇ ਦੋਸ਼ੀਆ ਨੂੰ ਜਲਦ ਸਲਾਖਾ ਵਿੱਚ ਪਹੁੰਚਾਇਆ ਜਾਵੇਗਾ।
ਸ੍ਰੀ ਸਚਿਨ ਸ਼ਰਮਾ ਨੇ ਸਮਾਜ ਅੰਦਰ ਮਦਭੇਦ ਫੈਲਾਉਣ ਦੇ ਮਨਸੂਬਿਆ ਨਾਲ ਬੇਸਹਾਰਾ ਗਊਧੰਨ ਦੀ ਹੱਤਿਆਵਾਂ ਨੂੰ ਅੰਜ਼ਾਮ ਦੇਣ ਵਾਲੇ ਭੈੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਮਿਸ਼ਨ ਹਰ ਵਸੀਲੇ ਅਪਨਾਉਂਦਿਆਂ ਗਊਧੰਨ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਲਈ ਸਿਫਾਰਸ ਕਰੇਗਾ, ਤਾਂ ਜੋ ਭਵਿੱਖ ਅੰਦਰ ਕੋਈ ਵੀ ਅਜਿਹੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ। ਉਨ੍ਹਾਂ ਕਿਹਾ ਕਿ  ਗਊ ਹੱਤਿਆ ਦੇ ਮਾਮਲੇ 'ਚ 10 ਸਾਲ ਦੀ ਸਜਾ ਹੋ ਸਕਦੀ ਹੈ ਜਿਸਦੇ ਅੰਦਰ ਹੋਰ ਵਾਧਾ ਕਰਨ ਲਈ ਸਰਕਾਰ ਨੂੰ ਜਲਦ ਤਜਵੀਜ਼ ਭੇਜੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਅੰਦਰ ਜਿਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਦੀ ਹੈ ਉਥੇ ਆਪਸੀ ਭਾਈਚਾਰਾ ਵੀ ਖਰਾਬ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਸੂਬੇ ਵਿੱਚ ਪਹਿਲਾ ਹੀ ਗਉਧਨ ਦੇ ਰੱਖ-ਰਖਾਵ, ਹਰਾ ਚਾਰਾ, ਤੂੜੀ, ਸਾਫ ਪਾਣੀ, ਚਿਕਿਤਸਾ ਅਤੇ ਗਉਧਨ ਸਿਹਤ ਭਲਾਈ ਕੈਪਾਂ ਨੂੰ ਲੈ ਕੇ ਕਾਰਜ਼ਸੀਲ ਹੈ।
ਇਸ ਮੌਕੇ ਐਸ.ਡੀ.ਐਮ. ਮਲੇਰੋਕਟਲਾ ਵਿਕਰਮਜੀਤ ਪਾਂਥੇ, ਡੀ.ਐਸ.ਪੀ. ਪਵਨਜੀਤ ਸਿੰਘ, ਡਾ. ਐਚ.ਐਸ. ਸੇਖੋਂ, ਸੀ.ਈ.ਓ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
 

Have something to say? Post your comment

Subscribe