Tuesday, April 08, 2025
 

ਅਮਰੀਕਾ

ਸਿੱਖ ਨੂੰ ਐਫ.ਬੀ.ਆਈ ਸਿਟੀਜ਼ਨ ਅਕੈਡਮੀ ਪਾਸ ਕਰਨ ਤੇ ਸਨਮਾਨਿਤ ਕੀਤਾ

April 28, 2019 04:54 PM

ਹਾਰਟਫੋਟ, ਕੈਨੇਟਿਕਟ, : ਦੁਨੀਆਂ ਦੀ ਸਭ ਤੋਂ ਮਾਣਯੋਗ ਏਜੰਸੀ ਨੇ ਇਕ ਸਿੱਖ ਨੂੰ ਐਫ.ਬੀ.ਆਈ ਸਿਟੀਜ਼ਨ ਅਕੈਡਮੀ ਪਾਸ ਕਰਨ ਤੇ ਸਨਮਾਨਿਤ ਕੀਤਾ। ਸਵਰਨਜੀਤ ਸਿੰਘ ਖਾਲਸਾ ਕੈਨੇਟਿਕਟ ਦੇ ਸ਼ਹਿਰ ਨੋਰਵਿੱਚ ਦੇ ਕੰਮਿਸ਼ ਓਫ ਸਿਟੀ ਪਲਾਨ ਦੇ ਮੈਂਬਰ ਤੇ ਸਿੱਖ ਸੇਵਕ ਸੋਸਾਇਟੀ ਦੇ ਪ੍ਰਧਾਨ ਨੇ ਇਕ ਵਾਰ ਫਿਰ ਸਿੱਖਾਂ ਦਾ ਅਕਸ ਉੱਚਾ ਕੀਤਾ ਤੇ ਐਫ.ਬੀ.ਆਈ ਸਿਟੀਜ਼ਨ ਅਕੈਡਮੀ ਤੋਂ ਡਿਗਰੀ ਲੈ ਕੇ ਸਿੱਖਾਂ ਦਾ ਮਾਣ ਵਧਾਇਆ ਤੇ ਇਕ ਮਿਸਾਲ ਕਾਇਮ ਕੀਤੀ।
2017 ਵਿਚ ਵੀ ਓਹਨਾ ਨੂੰ ਐਫ.ਬੀ.ਆਈ ਦੇ ਡਾਇਰੈਕਟਰ ਜਿਮ ਕੋਮੀ ਨੇ ਡਾਇਰੈਕਟਰ ਆਫ ਲੀਡਰਸ਼ਿਪ ਐਵਾਰਡ ਨਾਲ ਨਵਾਜਿਆ ਸੀ ਤੇ ਹੁਣ ਉਨ੍ਹਾਂ ਨੇ ਇਹ ਸਖ਼ਤ ਟ੍ਰੇਨਿੰਗ ਕਰਕੇ ਇਕ ਵਾਰ ਫਿਰ ਸਿੱਖਾਂ ਦੀ ਪੂਰੇ ਵਿਸ਼ਵ ਚ ਚੜ੍ਹਤ ਕਰਾਈ।

ਪੂਰੇ ਕੈਨੇਟਿਕਟ ਵਿੱਚੋਂ ਇਸ ਟ੍ਰੇਨਿੰਗ ਲਈ ਸਿਰਫ ੨੩ ਲੋਕ ਚੁਣੇ ਗਏ ਸਨ ਜਿਨ੍ਹਾਂ ਵਿੱਚ ਖਾਲਸਾ ਇਕ ਸਨ। ਖਾਲਸਾ ਨੇ ਦਿਸਿਆ ਕੀ ਹੁਣ ਇਸ ਬੇਹੱਦ ਕੀਮਤੀ ਵਿੱਦਿਆ ਨੂੰ ਉਹ ਕੌਮ ਤੇ ਆਪਣੇ ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਵਰਤਣਗੇ। ਉਨ੍ਹਾਂ ਕਿਹਾ ਕਿ ਅਸਲ 'ਚ ਐਫ.ਬੀ.ਆਈ ਉਹ ਨਹੀਂ ਜੋ ਫ਼ਿਲਮਾਂ ਵਿੱਚ ਵਿਖਾਉਂਦੇ ਹਨ । ਉਨ੍ਹਾਂ ਐਫ.ਬੀ.ਆਈ ਦੇ ਕੰਮ ਕਰਨ ਦੀ ਸ਼ਲਾਘਾ ਵੀ ਕੀਤੀ ।
ਖਾਲਸਾ ਨੇ ਦੱਸਿਆ ਕਿ ਹੁਣ ਤੱਕ ਐਫ.ਬੀ.ਆਈ ਦੀ ਮਦਦ ਨਾਲ ਕੈਨੇਟਿਕਟ ਦੇ 2, 000 ਤੋਂ ਵੱਧ ਪੁਲਿਸ ਵਾਲਿਆਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਹੈ ਤੇ ਇਸ ਕੰਮ ਨੂੰ ਅੱਗੇ ਵਧਾਇਆ ਜਾਏਗਾ। ਅਮਰੀਕਾ ਵਿਚ ਸਿੱਖਾਂ ਉਤੇ ਨਸਲੀ ਹਮਲਿਆਂ ਦੀ ਜਾਂਚ ਵੀ ਹੁਣ ਐਫ.ਬੀ.ਆਈ ਹੀ ਕਰਦੀ ਹੈ ਜੋ ਕਿ ਇਕ ਬੜੀ ਵੱਡੀ ਗੱਲ ਹੈ।
ਇਹ ਵੀ ਦੱਸਣਾ ਲਾਜ਼ਮੀ ਹੈ ਕਿ ਕੈਨੇਟਿਕਟ ਦੀ ਸਟੇਟ ਕੈਪੀਟਲ ਬਿਲਡਿੰਗ ਵਿਚ ਵੀ ਸਿੱਖਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਖੁੱਲ੍ਹ ਖਾਲਸਾ ਦੇ ਯਤਨਾਂ ਕਰਨ ਹਾਸਿਲ ਹੋਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਨਿਯੁਕਤ ਕੀਤੇ ਐਫ.ਬੀ.ਆਈ ਦੇ ਡਾਇਰੈਕਟਰ "ਕਰਿਸਟੋਫਰ ਰੇ" ਨੇ ਖਾਲਸਾ ਨੂੰ ਚਿੱਠੀ ਭੇਜ ਕੇ ਵਧਾਈਆਂ ਦਿੱਤੀਆਂ। ਇਹ ਸਮਾਗਮ ਯੂਨੀਵਰਸਿਟੀ ਆਫ ਨਿਊ ਹੇਵਨ ਵਿਚ ਹੋਇਆ ਜਿਥੇ ਕੈਨੇਟਿਕਟ ਐਫ.ਬੀ.ਆਈ ਦੇ ਮੁਖੀ ਨੇ ਬ੍ਰੇਨ ਟਰਨਰ ਨੇ ਸਾਰੇ ਵਿਦਿਆਰਥੀਆਂ ਨੂੰ ਡਿਗਰੀਆਂ ਦਿਤੀਆਂ।
1.
2. Twitter

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe