ਜਲੰਧਰ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਐਂਤਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ 22 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 507 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਰਨ ਵਾਲਿਆਂ 'ਚ ਜਲੰਧਰ 5, ਬਠਿੰਡਾ 4, ਗੁਰਦਾਸਪੁਰ 2, ਹੁਸ਼ਿਆਰਪੁਰ 2, ਮੁਕਤਸਰ 2, ਸੰਗਰੂਰ 2, ਗੁਰਦਾਸਪੁਰ 2, ਅੰਮ੍ਰਿਤਸਰ 1, ਫਾਜ਼ਿਲਕਾ 1, ਕਪੂਰਥਲਾ 1, ਲੁਧਿਆਣਾ 1, ਮੁਹਾਲੀ ਤੋਂ 1 ਸ਼ਾਮਿਲ ਹਨ। ਇਸਦੇ ਇਲਾਵਾ 561 ਮਰੀਜ਼ ਕੋਰੋਨਾ ਮੁਕਤ ਵੀ ਹੋਏ ਹਨ। ਹੁਣ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦਾ ਅੰਕੜਾ 1 ਲੱਖ 31 ਹਜ਼ਾਰ 431 ਜਦਕਿ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 41 ਹਜ਼ਾਰ 656 ਹੋ ਗਿਆ ਹੈ।
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 28 ਲੱਖ 68 ਹਜ਼ਾਰ 278 (28, 68, 278) ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 5769 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 140 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 18 ਵੈਂਟੀਲੇਟਰ 'ਤੇ ਹਨ। ਪੂਰੇ ਪੰਜਾਬ 'ਚੋਂ ਹੁਣ ਤੱਕ 4458 ਮਰੀਜ਼ ਦਮ ਤੋੜ ਗਏ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ 'ਤੇ ਆਈਸੀਯੂ 'ਚ ਭੇਜੇ ਗਏ ਮਰੀਜ਼ਾਂ ਦੀ ਗਿਣਤੀ ਨਿੱਲ ਆਈ ਆਈ ਹੈ। ਅੰਮ੍ਰਿਤਸਰ ਤੋਂ 2 'ਤੇ ਫਰੀਦਕੋਟ ਤੋਂ 1 ਮਰੀਜ਼ ਵੈਂਟੀਲੇਟਰ 'ਤੇ ਪਾਏ ਗਏ ਹਨ। ਪੂਰੇ ਪੰਜਾਬ ਵਿੱਚੋਂ ਅੱਜ 3979 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।