ਮਾਨਸਾ : ਦੀਵਾਲੀ ਦੇ ਇੱਕ ਦਿਨ ਬਾਦ ਪੰਜਾਬ ‘ਚ ਆਈ ਬਾਰਿ਼ਸ਼ ਦੇ ਨਾਲ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਨਸਾ ‘ਚ ਖੇਤ ਮਜ਼ਦੂਰ ਦੀ ਮੌਤ ਹੋ ਗਈ ਜਦਕਿ 3 ਮਹਿਲਾਵਾਂ ਬੁਰੀ ਤਰ੍ਹਾਂ ਝੁਲਸ ਗਈਆਂ। ਜਿਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਰਨ ਵਾਲਾ ਖੇਤ ਮਜ਼ਦੂਰ ਬਿਹਾਰ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੀਆਂ ਵਿਖੇ ਬਲਵਿੰਦਰ ਸਿੰਘ ਸਾਬਕਾ ਸਰਪੰਚ ਦਾ ਨਰਮਾ ਚੁਗਣ ਲਈ ਆਏ ਹੋਏ ਸਨ।
ਅੱਜ ਜਦੋਂ ਖੇਤ ਵਿੱਚ ਨਰਮਾ ਚੁੱਗ ਰਹੇ ਸਨ ਤਾਂ ਅਚਾਨਕ ਮੀਂਹ ਆਉਣ ਕਾਰਨ ਮੀਂਹ ਤੋਂ ਬਚਣ ਲਈ ਸਾਰੇ ਇਕ ਕਿੱਕਰ ਦੇ ਦਰੱਖਤ ਹੇਠ ਖੜ੍ਹ ਗਏ ਅਤੇ ਅਚਾਨਕ ਹੀ ਉਸ ਦਰੱਖਤ ਉੱਪਰ ਬਿਜਲੀ ਡਿੱਗ ਜਾਣ ਕਾਰਨ ਰਾਧੇ ਸ਼ਿਆਮ ਉਮਰ ਲਗਭਗ 40 ਸਾਲ ਦੀ ਮੌਤ ਹੋ ਗਈ। ਉਸ ਸਮੇਂ ਉਸ ਦਰੱਖਤ ਹੇਠ ਖੜ੍ਹੀਆਂ ਤਿੰਨ ਔਰਤਾਂ ਊਸ਼ਾ ਦੇਵੀ, ਫੂਲਮਤੀ ਅਤੇ ਸ਼ਾਂਤੀ ਦੇਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ । ਇਸ ਤੋਂ ਬਾਅਦ ਇਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ।