Saturday, November 23, 2024
 
BREAKING NEWS
ਦਿੱਲੀ-ਯੂਪੀ 'ਚ ਸੰਘਣੀ ਧੁੰਦ ਦੀ ਚੇਤਾਵਨੀ, ਹਿਮਾਚਲ-ਉਤਰਾਖੰਡ 'ਚ ਵੀ ਠੰਡ ਵਧੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਨਵੰਬਰ 2024)ਦਸੰਬਰ ਦੇ ਅਖੀਰ ’ਚ ਹੋਣਗੀਆਂ ਪੰਜਾਬ MC ਚੋਣਾਂਜਲੰਧਰ 'ਚ ਐਨਕਾਊਂਟਰ ਤੋਂ ਬਾਅਦ ਲੰਡਾ ਗੈਂਗ ਦੇ 2 ਮੈਂਬਰ ਗ੍ਰਿਫਤਾਰਭਾਰਤ Vs ਆਸਟ੍ਰੇਲੀਆ : ਪਹਿਲੇ ਹੀ ਦਿਨ ਕੁੱਲ 17 ਵਿਕਟਾਂ ਡਿੱਗੀਆਂ, ਬਣ ਗਿਆ ਨਵਾਂ ਰਿਕਾਰਡAAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀਛੱਤੀਸਗੜ੍ਹ: ਸੁਕਮਾ ਵਿੱਚ ਮੁੱਠਭੇੜ, ਸੁਰੱਖਿਆ ਬਲਾਂ ਨੇ 10 ਨਕਸਲੀ ਮਾਰੇਕੈਮੀਕਲ ਫੈਕਟਰੀ 'ਚ ਗੈਸ ਲੀਕ, ਤਿੰਨ ਦੀ ਮੌਤਪ੍ਰਦੂਸ਼ਣ 'ਤੇ ਦਿੱਲੀ ਸਰਕਾਰ ਦੇ ਹਲਫ਼ਨਾਮੇ ਤੋਂ ਸੁਪਰੀਮ ਕੋਰਟ ਅਸੰਤੁਸ਼ਟਸਿਸੋਦੀਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਦਾ ਸੀਬੀਆਈ ਅਤੇ ਈਡੀ ਨੂੰ ਨੋਟਿਸ

ਪੰਜਾਬ

ਸਿਹਤ ਸਿੱਧੂ ਨੇ 24 ਬੀਐਲਐਸ ਐਂਬੂਲੈਂਸਾਂ ਰਵਾਨਾ ਕਰਵਾਈਆਂ

November 12, 2020 08:22 PM

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਮਰੀਜ਼ਾਂ ਨੂੰ ਤੁਰਤ ਐਮਰਜੈਂਸੀ ਸੇਵਾਵਾਂ ਮੁਹਈਆ ਕਰਵਾਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ 24 ਬੀ.ਐਲ.ਐਸ. ਫ਼ੋਰਸ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਦੇ ਮਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 100 ਹੋਰ ਐਂਬੂਲੈਂਸਾਂ ਖ਼ਰੀਦਣ ਨੂੰ ਪ੍ਰਵਾਨਗੀ ਦੇ ਦਿਤੀ ਹੈ। ਫ਼ੋਰਸ ਮੋਟਰਜ਼ ਤੋਂ 61 ਅਤੇ ਟਾਟਾ ਮੋਟਰਜ਼ ਤੋਂ 20 ਐਂਬੂਲੈਂਸਾਂ ਦੀ ਖ਼ਰੀਦ ਕੀਤੀ ਗਈ ਹੈ।
ਉਨ੍ਹਾਂ ਦਸਿਆ ਕਿ ਪਹਿਲੇ ਪੜਾਅ ਵਿਚ 'ਮੇਕ ਇਨ ਪੰਜਾਬ' ਨੀਤੀ ਨੂੰ ਧਿਆਨ ਵਿਚ ਰਖਦਿਆਂ ਮੈਸਰਜ਼ ਐਸ.ਐਮ.ਐਲ. ਆਈ.ਐਸ.ਯੂ.ਜੈਡ.ਯੂ. ਲਿਮਟਿਡ ਤੋਂ 77 ਐਂਬੂਲੈਂਸਾਂ ਖ਼ਰੀਦੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਹੁਣ ਸਾਰੇ 22 ਜ਼ਿਲ੍ਹਿਆਂ ਵਿਚ ਏ.ਐਲ.ਐਸ. ਐਂਬੂਲੈਂਸਾਂ ਹਨ ਜੋ ਜੀਵਨ ਰਖਿਅਕ ਉਪਕਰਣਾਂ ਜਿਵੇਂ ਵੈਂਟੀਲੇਟਰਾਂ, ਡੀਫਾਇਬ੍ਰਲੇਟਰਜ਼, ਮਲਟੀ-ਪੈਰਾ ਪੈਸ਼ੇਂਟ ਮੋਨੀਟਰ, ਸਕਸ਼ਨ ਮਸ਼ੀਨ, ਨਿਬਿਯੂਲਾਈਜ਼ਰਜ਼ ਆਦਿ ਨਾਲ ਪੂਰੀ ਤਰ੍ਹਾਂ ਲੈਸ ਹਨ। ਇਹ ਐਂਬੂਲੈਂਸਾਂ ਮਹਾਂਮਾਰੀ ਨਾਲ ਪੀੜਤ ਗੰਭੀਰ ਮਰੀਜ਼ਾਂ ਨੂੰ ਸਮੇਂ ਸਿਰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਮੁੱਖ ਥੰਮ੍ਹਾਂ ਵਿਚੋਂ ਇਕ ਸਾਬਤ ਹੋ ਰਹੀਆਂ ਹਨ। ਇਸ ਸਮੇਂ ਜਦੋਂ ਪਾਜ਼ੇਟਿਵ ਮਰੀਜ਼ਾਂ ਦੇ ਵੱਧਣ ਦੀ ਉਮੀਦ ਕੀਤੀ ਜਾ ਰਹੀ ਹੈ ਤਾਂ ਇਨ੍ਹਾਂ ਨਵੀਆਂ ਐਂਬੂਲੈਂਸਾਂ ਨਾਲ ਮਹਾਂਮਾਰੀ ਵਿਰੁਧ ਲੜਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਮਿਲੇਗਾ।

 

Have something to say? Post your comment

Subscribe