ਅੰਮ੍ਰਿਤਸਰ : ਸਦ ਭਾਵਨਾ ਦਲ ਤੇ ਬਾਬਾ ਫੌਜਾ ਸਿੰਘ ਵੱਲੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਗੁੰਮ ਹੋਏ ਪਾਵਨ ਸਰੂਪ ਦੇ ਦੋਸ਼ੀਆਂ ਨੂੰ ਬੇਨਕਾਬ ਕਰਨ ਲਈ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਪੱਕਾ ਮੋਰਚਾ ਲਾਇਆ ਗਿਆ। ਇਸ ਸਬੰਧੀ ਸਦ-ਭਾਵਨਾ ਦਲ ਦੇ ਆਗੂ ਫੌਜਾ ਸਿੰਘ ਤੇ ਬਲਦੇਵ ਸਿੰਘ ਵਡਾਲਾ ਨੇ ਦੱਸਿਆ ਕਿ ਐਫ ਆਈ ਆਰ ਦਰਜ ਕਰਵਾਉਣ ਅਤੇ ਸਜ਼ਾ ਦਵਾਉਣ ਤੱਕ ਉਨਾ ਦਾ ਮੋਰਚਾ ਚੱਲਦਾ ਰਹੇਗਾ। ਇਹ ਪੰਥਕ ਹੋਕਾ ਹੈ। ਉਕਤ ਸਗੰਠਨ ਦੇ ਕਾਰਕੁਨਾਂ ਵੱਖ ਵੱਖ ਬੈਨਰ ਫੜੇ ਹੋਏ ਸਨ , ਜਿਨਾ ਤੇ ਲਿਖਿਆ ਸੀ ਕਿ ਜਿਨਾ ਚਿਰ ਤੱਕ ਅਸਲੀ ਜ਼ੁੰਮੇਵਾਰ ਫੜੇ ਨਹੀ ਜਾਂਦੇ ਉਹ ਮੋਰਚਾ ਜਾਰੀ ਰੱਖਣਗੇ। ਇਸ ਮੌਕੇ ਅੰਦੋਲਨਕਾਰੀ ਕਿਸਾਨਾਂ ਦੀ ਹਿਮਾਇਤ ਕੀਤੀ ਗਈ । ਉਕਤ ਆਗੂਆਂ ਦਾ ਦੋਸ਼ ਹੈ ਕਿ ਪਾਵਨ ਸਰੂਪ ਖੁਰਦ-ਬੁਰਦ ਕੀਤੇ ਗਏ ਹਨ , ਉਨਾ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਉਹ ਇਹ ਦੱਸੇ ਕਿ ਕਿਸ ਅਹੁਦੇਦਾਰ ਅਤੇ ਸਿਆਸੀ ਦਬਾਅ ਹੇਠ ਇਹ ਕਾਰਵਾਈ ਕੀਤੀ ਗਈ ਅਤੇ 4-5 ਸਾਲ ਇਸ ਸੰਗੀਨ ਮਸਲੇ ਤੇ ਦਬਾਈ ਰੱਖਿਆ ਗਿਆ। ਉਨਾ ਸ਼੍ਰੋਮਣੀ ਕਮੇਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨਾ ਨੇ ਇਸ ਮਸਲੇ ਨੂੰ ਜਾਣ-ਬੁੱਝ ਕੇ ਉਲਝਾਇਆ ਹੈ ਅਤੇ ਸਤਿਕਾਰ ਕਮੇਟੀਆਂ ਦੇ ਅਹੁਦੇਦਾਰਾਂ ਦੀ ਕਹਿਰ ਦੀ ਕੁੱਟਮਾਰ ਕੀਤੀ ਗਈ ਅਤੇ ਅਗਵਾ ਕਰਕੇ ਅਣ-ਮਨੁੱਖੀ ਤਸ਼ੱਦਦ ਕੀਤਾ ਗਿਆ । ਉਨਾ ਸਪੱਸ਼ਟ ਕੀਤਾ ਕਿ ਹੁਣ ਇਹ ਮੋਰਚਾ ਪੱਕਾ ਲੱਗ ਗਿਆ ਹੈ ਇਸ ਦੇ ਨਤੀਜੇ ਵੀ ਆਉਣਗੇ । ਉਨਾ ਇਹ ਵੀ ਦੋਸ਼ ਲਾਇਆ ਇਹ ਘਿਨੌਣਾ ਕਾਰਾ ਸੀ ਸੀ ਟੀ ਵੀ ਕੈਮਰੇ ਬੰਦ ਕਰਕੇ ਕੀਤਾ ਗਿਆ। ਇਸ ਕੁੱਟਮਾਰ ਨੇ ਨਿਰੈਣੂ ਮਹੰਤ ਦੀ ਯਾਦ ਕਰਵਾਈ ਗਈ , ਜਿਸ ਨੇ ਗੁਰਦੁਆਰਾ ਨਿਜ਼ਾਮ ਚ ਚਰਿਤਰਹੀਣ ਵਿਅਕਤੀਆਂ ਰਾਹੀ ਅਥਾਹ ਨੁਕਸਾਨ ਕੀਤਾ ਸੀ । ਇਸ ਮੌਕੇ ਬਲਵੀਰ ਸਿੰਘ ਮੁੱਛਲ ਤੇ ਹੋਰ ਸਤਿਕਾਰ ਕਮੇਟੀਆਂ ਦੇ ਆਗੂ ਮੌਜੂਦ ਸਨ ।