Saturday, November 23, 2024
 

ਪੰਜਾਬ

ਠੰਢ ਵਧੀ, ਜਾਣੋ ਆਉਣ ਵਾਲੇ 48 ਘੰਟਿਆਂ ਦਾ ਹਾਲ

November 04, 2020 08:59 AM

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ 'ਚ ਬੀਤੇ ਦਿਨੀਂ ਹੋਈ ਬਰਫਬਾਰੀ ਕਾਰਨ ਪੰਜਾਬ 'ਚ ਠੰਡ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਰਾਤ ਦੇ ਤਾਪਮਾਨ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਦਿਨ ਦੇ ਤਾਪਮਾਨ 'ਚ ਵੀ ਕਾਫ਼ੀ ਫਰਕ ਪਿਆ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਖਾਲਿਸਤਾਨ ਸਮਰਥਕ ਵੈਬਸਾਈਟਾਂ ਉੱਤੇ ਲਗਾਈ ਪਾਬੰਦੀ

ਮੌਸਮ ਮਹਿਕਮੇ ਮੁਤਾਬਕ ਸੂਬੇ 'ਚ ਅਗਲੇ 48 ਘੰਟਿਆਂ ਦੌਰਾਨ ਮੌਸਮ ਬਦਲਣ ਦੀ ਸੰਭਾਵਨਾ ਹੈ ਅਤੇ ਬੱਦਲ ਛਾ ਸਕਦੇ ਹਨ। ਹਾਲਾਂਕਿ 9 ਤਾਰੀਖ਼ ਤੋਂ ਬਾਅਦ ਹਲਕੀ ਬੂੰਦਾਬਾਂਦੀ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਦੂਜੇ ਪਾਸੇ ਲੁਧਿਆਣਾ ਅਤੇ ਸੂਬੇ ਦੇ ਹੋਰ ਜ਼ਿਲ੍ਹਿਆਂ 'ਚ ਹਲਕੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਜੇਕਰ ਹਿਮਾਚਲ ਦੀ ਗੱਲ ਕਰੀਏ ਤਾਂ ਬਰਫਬਾਰੀ ਕਾਰਨ ਇੱਥੇ ਸੈਰ-ਸਪਾਟੇ ਲਈ ਦੂਜੇ ਸੂਬਿਆਂ ਤੋਂ ਸੈਲਾਨੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਵੱਲੋਂ ਮੌਸਮ ਦਾ ਨਜ਼ਾਰਾ ਲੁੱਟਿਆ ਜਾ ਰਿਹਾ ਹੈ।
 

 

Have something to say? Post your comment

Subscribe