ਨਵੀਂ ਦਿੱਲੀ : PUBG ਮੋਬਾਈਲ ਤੇ PUBG ਮੋਬਾਈਲ ਲਾਈਟ ਨੂੰ ਭਾਰਤ 'ਚ ਪਾਬੰਦੀਸ਼ੁਦਾ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਖ਼ਬਰ ਭਾਰਤੀ ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ ਬਣ ਗਈ ਹੈ। ਹਾਲੇ ਵੀ ਉਮੀਦ ਦੀ ਇਕ ਕਿਰਨ ਸੀ ਕਿ ਭਾਰਤ 'ਚ PUBG ਤੋਂ ਬੈਨ ਹਟ ਸਕਦਾ ਹੈ। PUBG ਮੋਬਾਈਲ ਐਪਲੀਕੇਸ਼ਨ ਉਨ੍ਹਾਂ ਵਰਤੋਂਕਾਰਾਂ ਲਈ ਦੇਸ਼ ਵਿਚ ਹਾਲੇ ਤਕ ਉਪਲਬਧ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਪਣੇ ਫੋਨ, ਟੈਬਲੇਟ ਤੇ ਪੀਸੀ 'ਤੇ ਸਥਾਪਿਤ ਕੀਤਾ ਸੀ।
ਇਹ ਵੀ ਪੜ੍ਹੋ : ਮੁੰਬਈ ਇੰਡੀਅਨਜ਼ ਨੇ RCB ਨੂੰ ਪੰਜ ਵਿਕਟਾਂ ਨਾਲ ਦਿੱਤੀ ਮਾਤ
ਪਰ, ਹੁਣ PUBG ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਹੈ ਕਿ PUBG ਮੋਬਾਈਲ ਤੇ PUBG ਲਾਈਟ ਦੋਵੇਂ ਭਾਰਤ 'ਚ 30 ਅਕਤੂਬਰ ਯਾਨੀ ਅੱਜ ਤੋਂ ਕੰਮ ਕਰਨਾ ਬੰਦ ਕਰ ਦੇਣਗੇ। Tencent ਗੇਮਜ਼ ਦੇ ਐਲਾਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ 30 ਅਕਤੂਬਰ ਤੋਂ ਦੋਵਾਂ ਗੇਮਾਂ ਲਈ ਭਾਰਤ 'ਚ ਸਾਰੀਆਂ ਸੇਵਾਵਾਂ ਤੇ ਵਰਤੋਂ ਖ਼ਤਮ ਕਰ ਦੇਵੇਗਾ।
ਇਹ ਵੀ ਪੜ੍ਹੋ : IPL ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਰੈਫਰੀ ਨੇ ਮੋਰਿਸ ਅਤੇ ਹਾਰਦਿਕ ਪਾਂਡਿਆ ਨੂੰ ਪਾਈ ਝਾੜ
ਸਿੱਧੇ ਸ਼ਬਦਾਂ 'ਚ ਕਹੋ ਤਾਂ ਤੁਸੀਂ ਏਪੀਯੂ ਇੰਸਟਾਲ ਹੋਣ 'ਤੇ ਵੀ PUBG ਮੋਬਾਈਲ ਨਹੀਂ ਚਲਾ ਸਕਣਗੇ। ਇਕ ਫੇਸਬੁੱਕ ਪੋਸਟ 'ਚ PUBG ਮੋਬਾਈਲ ਇੰਡੀਆ ਨੇ ਕਿਹਾ ਕਿ PUBG ਮੋਬਾਈਲ ਦੇ ਸਾਰੇ ਪ੍ਰਕਾਸ਼ਨ ਅਧਿਕਾਰ PUBG ਬੌਧਿਕ ਸੰਪਦਾ ਦੇ ਮਾਲਕ- PUBG Cooperation ਨੂੰ ਵਾਪਸ ਕਰ ਦਿੱਤੇ ਜਾਣਗੇ।