Saturday, April 05, 2025
 

ਮਨੋਰੰਜਨ

ਅਰਜੁਨ ਕਪੂਰ ਨੂੰ ਲੈ ਕੇ ਸ਼ਾਹਰੁਖ ਖਾਨ ਬਣਾਉਣਗੇ ਫਿਲਮ

October 28, 2020 09:08 AM

ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਅਦਾਕਾਰੀ ਤੋਂ ਭਾਵੇਂ ਹੀ ਦੂਰ ਹੋਣ, ਪਰ ਉਨ੍ਹਾਂ ਦਾ ਪ੍ਰੋਡਕਸ਼ਨ ਹਾਉਸ ਰੈਡ ਚਿਲੀਜ਼ ਐਂਟਰਟੇਨਮੈਂਟ ਪੂਰੀ ਤਰ੍ਹਾਂ ਸਰਗਰਮ ਹੈ। ਸ਼ਾਹਰੁਖ ਖਾਨ ਦਾ ਬੈਨਰ ਇਕ ਨਵੀਂ ਫਿਲਮ ਬਣਾਉਨ ਜਾ ਰਿਹਾ ਹੈ ਜੋ ਅਸਲ ਜ਼ਿੰਦਗੀ ਦੀ ਕਹਾਣੀ 'ਤੇ ਅਧਾਰਤ ਹੋਵੇਗੀ। ਹਾਲ ਹੀ ਵਿੱਚ, ਅਰਜੁਨ ਕਪੂਰ ਨੇ ਸ਼ਾਹਰੁਖ ਖਾਨ ਨਾਲ ਰੈਡ ਚਿਲੀਜ਼ ਐਂਟਰਟੇਨਮੈਂਟ ਦੇ ਨਾਲ ਇੱਕ ਅਪਰਾਧ ਨਾਟਕ ਲਈ ਸਹਿਯੋਗ ਕੀਤਾ ਹੈ। ਇਹ ਫਿਲਮ ਸਾਲ 2018 ਦੇ ਮੁਜ਼ੱਫਰਪੁਰ ਘੁਟਾਲੇ 'ਤੇ ਅਧਾਰਤ ਹੋਵੇਗੀ। ਫਿਲਮ ਦਾ ਨਾਮ ਧਮਾਕਾ ਹੋਵੇਗਾ। ਹਾਲਾਂਕਿ, ਇਹ ਅਸਥਾਈ ਹੈ ਅਤੇ ਵਕਤ ਆਉਣ ਤੇ ਫਿਲਮ ਦਾ ਨਾਮ ਬਦਲਿਆ ਵੀ ਜਾ ਸਕਦਾ ਹੈ।

ਇਹ ਵੀ ਪੜ੍ਹੋ : ਜੈਕਲੀਨ ਫਰਨਾਂਡਿਸ ਨੇ ਆਪਣੇ ਸਟਾਫ ਨੂੰ ਗਿਫਟ ਕੀਤੀ ਕਾਰ, ਵਾਇਰਲ ਹੋ ਰਹੀ ਵੀਡੀਓ

ਸ਼ਾਹਰੁਖ ਦੁਆਰਾ ਨਿਰਮਿਤ ਇਸ ਫਿਲਮ ਦਾ ਨਿਰਦੇਸ਼ਨ ਪੁਲਕਿਤ ਕਰਨਗੇ, ਜਿਨ੍ਹਾਂ ਨੇ ਬੋਸ: ਡੈੱਡ ਜਾਂ ਅਲਾਈਵ ਵਰਗੀਆਂ ਮਸ਼ਹੂਰ ਸੀਰੀਜ ਬਣਾਈਆਂ ਸਨ। ਇਸ ਥ੍ਰਿਲਰ ਫਿਲਮ 'ਚ ਅਰਜੁਨ ਕਪੂਰ ਜਾਂਚ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ। ਫਿਲਮ ਦੇ ਫਰਵਰੀ 2021 ਵਿਚ ਫਲੋਰ 'ਤੇ ਜਾਣ ਦੀ ਉਮੀਦ ਹੈ। ਇਸ ਦੌਰਾਨ ਸ਼ਾਹਰੁਖ ਖਾਨ ਦਾ ਪ੍ਰੋਡਕਸ਼ਨ ਹਾਉਸ ਰੈਡ ਚਿਲੀਜ਼ ਐਂਟਰਟੇਨਮੈਂਟ ਵੀ ਓਟੀਟੀ ਪਲੇਟਫਾਰਮਸ ਲਈ ਸਮਗਰੀ ਬਣਾਉਣ ਵਿੱਚ ਰੁੱਝਿਆ ਹੋਇਆ ਹੈ। ਅਭਿਸ਼ੇਕ ਬੱਚਨ ਦੀ ਫਿਲਮ ਬੌਬ ਬਿਸ਼ਵਾਸ ਵੀ ਰੈਡ ਚਿਲੀਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕੀਤੀ ਜਾ ਰਹੀ ਹੈ।

 

Have something to say? Post your comment

 
 
 
 
 
Subscribe