Saturday, November 23, 2024
 

ਪੰਜਾਬ

ਚੌਥੇ ਦਿਨ 49 ਨਾਮਜ਼ਦਗੀਆਂ ਦਾਖ਼ਲ

April 25, 2019 07:29 PM

ਚੰਡੀਗੜ੍ਹ, 25 ਅਪ੍ਰੈਲ () : ਲੋਕ ਸਭਾ ਚੋਣਾਂ 2019 ਸਬੰਧੀ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ ਅੱਜ ਪੰਜਾਬ ਰਾਜ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 49 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ, ਹੁਣ ਤਕ ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਲਈ ਨਾਮਜ਼ਦਗੀ ਦੇ ਬੀਤੇ ਤਿੰਨ ਦਿਨਾਂ ਦੌਰਾਨ 58 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ ਅਤੇ ਅੱਜ ਦੀਆਂ 49 ਨਾਮਜ਼ਦਗੀਆਂ ਨੂੰ ਮਿਲਾ ਕੇ ਕੁਲ ਨਾਮਜ਼ਦਗੀਆਂ 107 ਹੋ ਗਈਆਂ ਹਨ।
   ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਸਿਆ ਕਿ ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਜਗਦੀਸ਼ ਮਸੀਹ ਆਜ਼ਾਦ ਉਮੀਦਵਾਰ, ਅਸ਼ਵਨੀ ਕੁਮਾਰ ਸੀ.ਪੀ.ਆਈ. (ਐਮ.ਐਲ.) (ਲਿਬਰੇਸ਼ਨ) ਅਤੇ ਪੀਟਰ ਮਸੀਹ ਆਮ ਆਦਮੀ ਪਾਰਟੀ ਵਲੋਂ, ਲੋਕ ਸਭਾ ਹਲਕਾ 02-ਅੰਮ੍ਰਿਤਸਰ ਤੋਂ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਦਸਵਿੰਦਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ।
  ਇਸ ਤੋਂ ਇਲਾਵਾ ਲੋਕ ਸਭਾ ਹਲਕਾ 03-ਖਡੂਰ ਸਾਹਿਬ ਲਈ ਹਿੰਦੁਸਤਾਨ ਸ਼ਕਤੀ ਸੈਨਾ ਦੇ ਸੰਤੋਖ ਸਿੰਘ, ਪੰਜਾਬ ਏਕਤਾ ਪਾਰਟੀ ਦੀ ਪਰਮਜੀਤ ਕੌਰ ਖਾਲੜਾ ਅਤੇ ਹਰਮਨਦੀਪ ਸਿੰਘ, ਆਜ਼ਾਦ ਉਮੀਦਵਾਰ ਪਰਮਿੰਦਰ ਸਿੰਘ, ਆਜ਼ਾਦ ਉਮੀਦਵਾਰ ਪਾਇਲ, ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਪੂਰਨ ਸਿੰਘ ਅਤੇ ਆਜ਼ਾਦ ਉਮੀਦਵਾਰ ਸੁਖਵੰਤ ਸਿੰਘ ਵਲੋਂ, ਲੋਕ ਸਭਾ ਹਲਕਾ 04-ਜਲੰਧਰ ਲਈ ਆਮ ਆਦਮੀ ਪਾਰਟੀ ਦੇ ਜ਼ੋਰਾ ਸਿੰਘ ਸਰੋਏ ਅਤੇ ਹਰਮਨਦੀਪ ਸਿੰਘ ਸਰੋਏ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕਰੈਟਿਕ) ਦੇ ਹਰਿ ਮਿੱਤਰ, ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਅਤੇ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਤਾਰਾ ਸਿੰਘ ਵਲੋਂ, ਲੋਕ ਸਭਾ ਹਲਕਾ 05-ਹੁਸ਼ਿਆਰਪੁਰ (ਐਸ.ਸੀ.) ਲਈ ਆਮ ਆਦਮੀ ਪਾਰਟੀ ਦੇ ਰਵਜੋਤ ਸਿੰਘ ਵਲੋਂ, ਲੋਕ ਸਭਾ ਹਲਕਾ 06- ਸ੍ਰੀ ਅਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਚਰਨਦਾਸ, ਸੀ.ਪੀ.ਆਈ. (ਐਮ.ਐਲ.) (ਨਿਊ ਲਿਬਰੇਸ਼ਨ) ਦੇ ਅਵਤਾਰ ਸਿੰਘ, ਰਾਸ਼ਟਰੀ ਜਨ ਸ਼ਕਤੀ ਪਾਰਟੀ (ਸੈਕੁਲਰ) ਦੀ ਸੁਰਿੰਦਰ ਕੌਰ ਮਾਂਗਟ ਅਤੇ ਬਹੁਜਨ ਸਮਾਜ ਪਾਰਟੀ ਦੇ ਸੋਢੀ ਵਿਕਰਮ ਸਿੰਘ ਵਲੋਂ, ਲੋਕ ਸਭਾ ਹਲਕਾ 07-ਲੁਧਿਆਣਾ ਲਈ ਆਜ਼ਾਦ ਉਮੀਦਵਾਰ ਲਾਲ ਚੰਦ ਰਾਓ, ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਅਤੇ ਅਨੁਪਮਾ ਵਲੋਂ, ਲੋਕ ਸਭਾ ਹਲਕਾ 08- ਸ੍ਰੀ ਫ਼ਤਿਹਗੜ੍ਹ ਸਾਹਿਬ (ਐਸ.ਸੀ) ਲਈ ਕਾਂਗਰਸ ਪਾਰਟੀ ਦੇ ਅਮਰ ਸਿੰਘ ਅਤੇ ਕਾਮਿਲ ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਅਤੇ ਰਣਜੀਤ ਕੌਰ ਗੁਰੂ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਗੁਰਬਚਨ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਦੀ ਬਲਵਿੰਦਰ ਕੌਰ ਅਤੇ ਆਜ਼ਾਦ ਉਮੀਦਵਾਰ ਲਛਮਣ ਸਿੰਘ ਵਲੋਂ, ਲੋਕ ਸਭਾ ਹਲਕਾ 09-ਫ਼ਰੀਦਕੋਟ ਲਈ ਪੰਜਾਬ ਏਕਤਾ ਪਾਰਟੀ ਦੇ ਬਲਵੰਤ ਸਿੰਘ, ਆਪਣਾ ਸਮਾਜ ਪਾਰਟੀ ਦੇ ਡਾ. ਸਵਰਨ ਸਿੰਘ ਅਤੇ ਸਮੀਕਸ਼ਾ ਸਿੰਘ ਵਲੋਂ, ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ ਲਈ ਹਿੰਦੁਸਤਾਨ ਸ਼ਕਤੀ ਸੈਨਾ ਦੇ ਨਰੇਸ਼ ਕੁਮਾਰ ਅਤੇ ਆਜ਼ਾਦ ਉਮੀਦਵਾਰ ਮਨੋਜ ਕੁਮਾਰ ਵਲੋਂ, ਲੋਕ ਸਭਾ ਹਲਕਾ 11-ਬਠਿੰਡਾ ਲਈ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਮ੍ਰਿਤਾ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸੁਖਚੈਨ ਸਿੰਘ ਭਾਰਗਵ ਅਤੇ ਆਜ਼ਾਦ ਉਮੀਦਵਾਰ ਨਾਹਰ ਸਿੰਘ ਵਲੋਂ, ਲੋਕ ਸਭਾ ਹਲਕਾ 12-ਸੰਗਰੂਰ ਤੋਂ ਆਜ਼ਾਦ ਉਮੀਦਵਾਰ ਬੱਗਾ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੀ ਰਾਜਵੀਰ ਕੌਰ, ਭਾਰਤ ਪਰਭਾਤ ਪਾਰਟੀ ਦੇ ਬਲਵਿੰਦਰ ਸਿੰਘ ਸੰਧੂ ਅਤੇ ਆਜ਼ਾਦ ਉਮੀਦਵਾਰ ਗੁਰਜੀਤ ਸਿੰਘ ਤੇ ਸਰਬਜੀਤ ਕੌਰ ਵਲੋਂ ਅਤੇ ਲੋਕ ਸਭਾ ਹਲਕਾ 13-ਪਟਿਆਲਾ ਲਈ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਅਤੇ ਅਜੈ ਮਿੱਤਲ, ਨਵਾਂ ਪੰਜਾਬ ਪਾਰਟੀ ਦੇ ਧਰਮਵੀਰ ਗਾਂਧੀ ਅਤੇ ਸ਼ਿਵ ਸੈਨਾ ਦੇ ਅਸ਼ਵਨੀ ਕੁਮਾਰ  ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।

 

Have something to say? Post your comment

Subscribe