ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਸਿਹਤਯਾਬ ਹੋ ਗਏ ਹਨ। ਉਨ੍ਹਾਂ ਨੂੰ ਐਤਵਾਰ ਦੁਪਹਿਰੇ ਓਖਲਾ ਸਥਿਤ ਫੋਰਟਿਸ ਐਸਕਾਰਟ ਹਾਰਟ ਇੰਸਟੀਚਿਊਟ ਤੋਂ ਛੁੱਟੀ ਦੇ ਦਿੱਤੀ। ਇਸ ਤੋਂ ਬਾਅਦ ਉਹ ਘਰ ਪਰਤ ਆਏ ਹਨ ਪਰ ਕਾਰਡੀਅਲੌਜੀ ਵਿਭਾਗ ਦੇ ਨਿਰਦੇਸ਼ਕ ਡਾ. ਅਤੁਲ ਮਾਥੁਰ ਦੀ ਨਿਗਰਾਨੀ ਹੇਠ ਰਹਿਣਗੇ। ਉਨ੍ਹਾਂ ਨੂੰ ਨਿਸ਼ਚਤ ਵਕਫ਼ੇ ਪਿੱਛੋਂ ਨਿਯਮਤਤੌਰ 'ਤੇ ਰੁਟੀਨ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਡਾ. ਅਤੁਲ ਮਾਥੁਰ ਨੇ ਕਿਹਾ ਕਿ ਕਪਿਲ ਦੇਵ ਛੇਤੀ ਹੀ ਨਿੱਤ ਦਾ ਆਪਣਾ ਕੰਮਕਾਰ ਸ਼ੁਰੂ ਕਰ ਦੇਣਗੇ।