ਅੰਮ੍ਰਿਤਸਰ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਉਹ ਖੁਦ, ਪਤੀ ‘ਤੇ ਬੇਟੇ ਸਣੇ ਜ਼ਖਮੀਂ ਹੋ ਗਈ। ਜਿਹਨਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਹਲਕਾ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਮੱਲਾਂਵਾਲਾ ਕੋਲ ਮਨੀਸ਼ਾ ਗੁਲਾਟੀ ਦੀ ਗੱਡੀ ਅੱਗੇ ਅਚਾਨਕ ਗਾਂ ਆ ਗਈ। ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਉਨ੍ਹਾਂ ਦੀ ਗੱਡੀ ਸੜਕ ਹਾਦਸੇ ਦਾ ਸਿ਼ਕਾਰ ਹੋ ਗਈ। ਜਿਸ ਕਾਰਨ ਮਨੀਸ਼ਾ ਗੁਲਾਟੀ, ਉਨ੍ਹਾਂ ਦੇ ਪਤੀ ਮੁਕੇਸ਼ ਗੁਲਾਟੀ ‘ਤੇ ਬੇਟਾ ਨਕੁਲ ਗੁਲਾਟੀ ਜ਼ਖਮੀਂ ਹੋ ਗਏ। ਉਨ੍ਹਾਂ ਦੀ ਹਾਦਸਾਗ੍ਰਸਤ ਹੋਈ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।