Friday, November 22, 2024
 

ਪੰਜਾਬ

ਮੰਡੀਆਂ ਵਿਚ ਹੁਣ ਤਕ ਝੋਨੇ ਦੀ ਕੁੱਲ ਟੀਚੇ ਵਿਚੋਂ 44.33 ਫ਼ੀ ਸਦੀ ਫ਼ਸਲ ਦੀ ਆਮਦ : ਆਸ਼ੂ

October 22, 2020 11:34 PM

76.35 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਵਿਚੋਂ 75.35 ਲੱਖ ਮੀਟ੍ਰਿਕ ਟਨ ਦੀ ਹੋਈ ਖ਼ਰੀਦ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਕੋਵਿਡ-19 ਦਰਮਿਆਨ ਚੱਲ ਰਹੇ ਸਾਉਣੀ ਮੰਡੀਕਰਨ ਸੀਜ਼ਨ (ਕੇਐਮਐਸ) ਦੌਰਾਨ ਸੂਬੇ ਵਿਚ ਹੁਣ ਤਕ ਝੋਨੇ ਦੇ ਕੁੱਲ ਕੁਲ ਖ਼ਰੀਦ ਟੀਚੇ ਵਿਚੋਂ 44.33 ਫ਼ੀ ਸਦੀ ਫ਼ਸਲ ਦੀ ਆਮਦ ਹੋ ਚੁੱਕੀ ਹੈ। ਉਕਤ ਪ੍ਰਗਟਾਵਾ ਅੱਜ ਇਥੇ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਆਸ਼ੂ ਨੇ ਦਸਿਆ ਕਿ ਹੁਣ ਤਕ 76.35 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਵਿਚੋਂ 75.35 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਪੜਾਅਵਾਰ ਢੰਗ ਨਾਲ ਝੋਨਾ ਲੈ ਕੇ ਆਉਣ ਦੀ ਪ੍ਰੀਕ੍ਰਿਆ ਤਸੱਲੀਬਖ਼ਸ਼ ਤਰੀਕੇ ਨਾਲ ਚੱਲ ਰਹੀ ਹੈ। ਖ਼ੁਰਾਕ ਮੰਤਰੀ ਨੇ ਦਸਿਆ ਕਿ ਮਿਤੀ 21 ਅਕਤੂਬਰ 2020 ਨੂੰ ਸੂਬੇ ਦੀਆਂ ਮੰਡੀਆਂ ਵਿਚ 6 ਲੱਖ 56 ਹਜ਼ਾਰ 186 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਜਿਸ ਵਿਚੋਂ 6 ਲੱਖ 40 ਹਜ਼ਾਰ 102 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ। ਇਸ ਤੋਂ ਇਲਾਵਾ 6 ਲੱਖ 13 ਹਜ਼ਾਰ 989 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਗਈ ਅਤੇ ਹੁਣ ਤਕ 60 ਲੱਖ 74 ਹਜ਼ਾਰ 290 ਮੀਟ੍ਰਿਕ ਟਨ ਝੋਨੇ ਦੀ ਕੁਲ ਚੁਕਾਈ ਕੀਤੀ ਜਾ ਚੁੱਕੀ ਹੈ। ਸ਼੍ਰੀ ਆਸ਼ੂ ਨੇ ਦਸਿਆ ਕਿ ਕਿ ਹੁਣ ਤਕ  ਝੋਨੇ ਦੀ ਖ਼ਰੀਦ ਸਬੰਧੀ 9921 ਕਰੋੜ ਰੁਪਏ  ਜਾਰੀ ਕਰ ਦਿਤੇ ਗਏ ਹਨ ।

 

Have something to say? Post your comment

Subscribe