Friday, November 22, 2024
 

ਪੰਜਾਬ

ਅਧਿਆਪਕਾਂ ਤੋਂ ਆਈ.ਸੀ.ਟੀ. ਰਾਸ਼ਟਰੀ ਐਵਾਰਡ ਲਈ ਅਰਜ਼ੀਆਂ ਪ੍ਰਾਪਤ ਕਰਨ ਵਾਸਤੇ ਆਖ਼ਰੀ ਤਰੀਕ ਵਾਧਾ

October 22, 2020 11:28 PM

ਚੰਡੀਗੜ੍ਹ : ਸਿਖਿਆ ਵਿਚ ਸੂਚਨਾ ਅਤੇ ਸੰਚਾਰ ਤਕਨੋਲੋਜੀ (ਆਈ.ਸੀ.ਟੀ.) ਦੀ ਵਰਤੋਂ ਸਬੰਧੀ ਅਧਿਆਪਕਾਂ ਨੂੰ ਰਾਸ਼ਟਰੀ ਐਵਾਰਡ ਦੇਣ ਲਈ ਅਰਜ਼ੀਆਂ ਪ੍ਰਾਪਤ ਕਰਨ ਲਈ ਆਖ਼ਰੀ ਤਰੀਕ 31 ਅਕਤੂਬਰ 2020 ਕਰ ਦਿਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਸਕੂਲ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਪਹਿਲਾਂ ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਤਰੀਕ 15 ਅਕਤੂਬਰ ਸੀ। ਇਹ ਵਾਧਾ ਇਸ ਕਰ ਕੇ ਕੀਤਾ ਗਿਆ ਹੈ ਤਾਂ ਜੋ ਅਰਜ਼ੀਆਂ ਦੇਣ ਤੋਂ ਖੁੰਝ ਚੁੱਕੇ ਅਧਿਆਪਕ ਵੀ ਇਸ ਐਵਾਰਡ ਲਈ ਅਪਲਾਈ ਕਰ ਸਕਣ। ਇਹ ਰਾਸ਼ਟਰੀ ਐਵਾਰਡ ਸਾਲ 2018 ਅਤੇ 2019 ਲਈ ਦਿਤੇ ਜਾਣੇ ਹਨ ਅਤੇ ਇਸ ਵਾਸਤੇ ਅਧਿਆਪਕ ਆਨ ਲਾਈਨ ਅਪਲਾਈ ਕਰ ਸਕਦੇ ਹਨ। ਬੁਲਾਰੇ ਅਨੁਸਾਰ ਸਕੂਲਾਂ ਵਿਚ ਸਿਖਿਆ ਵਾਸਤੇ ਆਈ.ਸੀ.ਟੀ. ਦੀ ਵਰਤੋਂ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਦੇ ਵਾਸਤੇ ਭਾਰਤ ਸਰਕਾਰ ਵਲੋਂ ਆਈ.ਸੀ.ਟੀ. ਸਕੂਲ ਸਕੀਮ ਹੇਠ ਇਹ ਐਵਾਰਡ ਦਿਤੇ ਜਾਂਦੇ ਹਨ।

 

Have something to say? Post your comment

Subscribe