ਦੁਬਈ : ਆਈਪੀਐੱਲ 2020 'ਚ ਐਤਵਾਰ ਨੂੰ ਜਦੋਂ ਮੁੰਬਈ ਇੰਡੀਅਨਜ਼ ਤੇ ਕਿੰਗਜ਼ ਇਲੈਵਲ ਪੰਜਾਬ ਵਿਚਕਾਰ ਜ਼ਬਰਦਸਤ ਮੈਚ ਚੱਲ ਰਿਹਾ ਸੀ ਤਾਂ ਉਸ ਸਮੇਂ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਪਿੰਨਰ ਯੁਜਵੇਂਦਰ ਚਹਿਲ ਵਿਚਕਾਰ ਟਵਿੱਟਰ 'ਤੇ ਮੁਕਾਬਲਾ ਚੱਲ ਰਿਹਾ ਸੀ। ਦਰਅਸਲ ਯੁਵਰਾਜ ਨੇ ਪਲੇਅ-ਆਫ ਅਤੇ ਫਾਈਨਲ ਮੈਚ ਨੂੰ ਲੈ ਕੇ ਆਪਣੀ ਪ੍ਰੀ-ਡਿਕਸ਼ਨ ਦੱਸੀ। ਉਨ੍ਹਾਂ ਨੇ ਆਰਸੀਬੀ ਦਾ ਨਾਮ ਲਿਆ। ਇਸਤੋਂ ਬਾਅਦ ਚਹਿਲ ਨੇ ਉਸ ਨਾਲ ਮਜ਼ੇਦਾਰ ਸਵਾਲ ਕੀਤੇ, ਜਿਸਦਾ ਯੂਵੀ ਨੇ ਵੀ ਮਜ਼ੇਦਾਰ ਜਵਾਬ ਦਿੱਤਾ।
ਇਸ ਸਮੇਂ ਅੰਕ ਤਾਲਿਕਾ 'ਚ ਪਹਿਲੇ 14 ਅੰਕਾਂ ਦੇ ਨਾਲ ਦਿੱਲੀ ਕੈਪੀਟਲਜ਼ ਪਹਿਲੇ ਸਥਾਨ 'ਤੇ ਹੈ। ਮੁੰਬਈ ਦੀ ਟੀਮ ਦੂਸਰੇ, ਆਰਸੀਬੀ ਤੀਸਰੇ ਤੇ ਚੌਥੇ ਨੰਬਰ 'ਤੇ ਕੋਲਕਾਤਾ ਨਾਈਟਰਾਈਡਰਸ (KKR) ਹੈ। ਯੁਵਰਾਜ ਨੇ ਟਵਿੱਟਰ 'ਤੇ ਕਿਹਾ, ਅਜਿਹਾ ਲੱਗ ਰਿਹਾ ਹੈ ਕਿ ਨਿਕੋਲਸ ਪੂਰਨ ਇਸ ਮੈਚ 'ਚ ਗੇਮ ਚੇਂਜਰ ਸਾਬਿਤ ਹੋਣਗੇ। ਬੈਟ ਦਾ ਸ਼ਾਨਦਾਰ ਫਲੋਅ ਦੇਖਣ ਨੂੰ ਮਿਲ ਰਿਹਾ ਹੈ, ਮਜ਼ਾ ਆ ਰਿਹਾ ਹੈ। ਉਹ ਮੈਨੂੰ ਖ਼ੁਦ ਦੀ ਯਾਦ ਦਿਵਾ ਰਹੇ ਹਨ। ਮੈਚ ਜਾਰੀ ਹੈ। ਮੇਰਾ ਅਨੁਮਾਨ, ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਟੀਮ ਪਲੇਅ-ਆਫ 'ਚ ਪਹੁੰਚੇਗੀ ਤੇ ਫਾਈਨਲ 'ਚ ਮੁੰਬਈ ਜਾਂ ਦਿੱਲੀ ਖ਼ਿਲਾਫ਼ ਮੈਚ ਖੇਡੇਗੀ।
ਯੁਵਰਾਜ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਯੁਜਵੇਂਦਰ ਚਹਿਲ ਨੇ ਟਵੀਟ ਕੀਤਾ, ਭਰਾ ਅਸੀਂ ਇੰਡੀਆ ਆ ਜਾਈਏ ਵਾਪਸ? ਯੂਵੀ ਨੇ ਇਸਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਾਲੇ ਥੋੜ੍ਹੇ ਹੋਰ ਛੱਕੇ ਖਾ ਕੇ ਤੇ ਵਿਕੇਟ ਲੈ ਕੇ ਆਉਣਾ ਹੈ। ਚਹਿਲ ਨੇ ਕਿਹਾ ਕਿ ਓਕੇ ਭਰਾਵਾਂ 10 ਨਵੰਬਰ ਤਕ ਵਿਕੇਟਸ ਤੇ ਖਾ ਲੈਂਦਾ ਹਾਂ ਸਿਕਸੇਜ। ਫਿਰ ਯੁਵਰਾਜ ਨੇ ਕਿਹਾ ਫਾਈਨਲ ਜ਼ਰੂਰ ਦੇਖ ਕੇ ਆਉਣਾ।