Saturday, November 23, 2024
 

ਹੋਰ

WhatsApp 'ਤੇ ਕਿਵੇਂ ਕਰੀਏ ਪਰਸਨਲ ਚੈਟ ਲੌਕ, TRICK ਜਾਣੋ

October 18, 2020 04:20 PM

ਨਵੀਂ ਦਿੱਲੀ : ਅੱਜਕਲ੍ਹ ਸਮਾਰਟਫੋਨ ਵਿਚ ਬਹੁਤ ਸਾਰੀਆਂ ਐੱਪਸ  ਹਨ ਜਿਸ ਰਾਹੀਂ ਅਸੀਂ ਲੋਕ ਆਸਣਿ ਨਾਲ ਚੀਜ਼ਾਂ ਨੂੰ ਸੰਭਾਲ ਕੇ ਰੱਖ ਸਕਦੇ ਹਨ।  ਬਹੁਤ ਸਾਰੇ ਲੋਕ ਕਾਰੋਬਾਰ ਅਤੇ ਵਪਾਰ ਨਾਲ ਜੁੜੀਆਂ ਚੀਜ਼ਾਂ ਨੂੰ ਜਾ ਡਾਟਾ ਨੂੰ ਪਰਸਨਲ ਰੱਖਣਾ ਚਾਹੁੰਦੇ ਹੋ ਤੇ ਉਸ ਲਈ ਵੀ ਬਹੁਤ ਸਾਰੇ ਵਿਕਲਪ ਆ ਗਏ ਹਨ। ਅੱਜ ਵਟਸਐਪ ਚੈਟ ਨੇ ਇੱਕ ਨਵਾਂ ਤਰੀਕਾ ਦਸਿਆ ਹੈ ਜਿਸ ਰਾਹੀਂ ਆਸਾਨੀ ਨਾਲ ਵਟਸਐਪ ਚੈਟ ਨੂੰ ਪਰਸਨਲ ਰੱਖ ਸਕਦੇ ਹੋ।

ਜਾਣੋ ਕਿਵੇਂ ਕਰ ਸਕਦੇ ਹੋ ਵਟਸਐਪ ਚੈਟ ਨੂੰ ਪਰਸਨਲ

-ਗੂਗਲ ਪਲੇ ਸਟੋਰ ਤੋਂ ਵਟਸਐਪ ਚੈਟ ਲਾਕਰ ਨਾਮਕ ਐਪ ਡਾਊਨਲੋਡ ਕਰਨਾ ਹੈ।

ਇਸ ਐਪ ਵਿੱਚ ਪਾਸਵਰਡ ਦਰਜ ਕਰਕੇ, ਤੁਸੀਂ ਕਿਸੇ ਇੱਕ ਜਾਂ ਵਧੇਰੇ ਲੋਕਾਂ ਦੀ ਚੈਟ ਨੂੰ ਲਾਕ ਕਰ ਸਕਦੇ ਹੋ।

ਜਾਣੋ ਇਹ ਐੱਪ ਕਿਸ ਤਰ੍ਹਾਂ ਕਰਦੀ ਹੈ ਕੰਮ

ਕਿਸੇ ਇੱਕ ਵਟਸਐਪ ਚੈਟ ਨੂੰ ਲੌਕ ਕਰਨ ਦਾ ਤਰੀਕਾ

  1. ਇਸ ਐਪ ਨੂੰ ਇੰਸਟਾਲ ਕਰਨ ਅਤੇ ਖੋਲ੍ਹਣ ਤੋਂ ਬਾਅਦ, ਇਕ ਨਵਾਂ ਪੇਜ ਖੁੱਲੇਗਾ। ਜਿਵੇਂ ਹੀ ਪੇਜ ਖੁੱਲਾ ਹੋਵੇਗਾ, ਤੁਹਾਨੂੰ ਇੱਕ ਪਾਸਵਰਡ ਸੈਟ ਕਰਨ ਦਾ ਆਪਸ਼ਨ ਮਿਲੇਗਾ। ਹੁਣ ਕੋਈ ਪਾਸਵਰਡ ਸੈੱਟ ਕਰੋ ਅਤੇ ok 'ਤੇ ਕਲਿਕ ਕਰੋ।
  2. ਇਸ ਤੋਂ ਬਾਅਦ ਹੁਣ ਦੂਜਾ ਪੇਜ ਖੁੱਲੇਗਾ। ਪੇਜ ਦੇ ਹੇਠਾਂ, ਤੁਹਾਨੂੰ + ਦਾ ਸਾਈਨ ਦਿਖੇਗਾ, ਇਸ 'ਤੇ ਕਲਿੱਕ ਕਰੋ। ਹੁਣ ਨਵੇਂ ਪੇਜ 'ਤੇ Lock Whatsapp Chats 'ਤੇ ਟੈਪ ਕਰੋ।
  3. ਫਿਰ ਤੁਹਾਨੂੰ ਪਾਸਵਰਡ ਸਿਕਿਉਰਿਟੀ ਦਾ ਮੈਸੇਜ ਮਿਲੇਗਾ। ਇਸ 'ਚ ਓਕੇ 'ਤੇ ਕਲਿਕ ਕਰੋ।
  4. ਹੁਣ ਫੋਨ ਸੈਟਿੰਗ ਦੀ ਐਕਸੈਸਿਬਿਲਟੀ ਆਪਸ਼ਨ 'ਤੇ ਜਾ ਕੇ ਐਪ ਨੂੰ ਇਨੇਬਲ ਕਰੋ।
  5. ਐਪ 'ਤੇ ਦੁਬਾਰਾ ਜਾਓ ਅਤੇ + ਆਈਕਨ 'ਤੇ ਦੁਬਾਰਾ ਕਲਿਕ ਕਰੋ ਅਤੇ ਲੌਕ ਵਟਸਐਪ ਚੈਟਸ ਨੂੰ ਟੈਪ ਕਰੋ। ਹੁਣ ਤੁਹਾਨੂੰ ਇੱਕ ਨਵਾਂ ਮੈਸੇਜ ਮਿਲੇਗਾ। ਇਸ ਨੂੰ ਓਕੇ ਕਰ ਦੋ। ਜਿਵੇਂ ਹੀ ਤੁਸੀਂ ਓਕੇ ਕਰਦੇ ਹੋ ਤੁਹਾਡਾ WhatsApp ਖੁੱਲ੍ਹ ਜਾਵੇਗਾ।
  6. ਹੁਣ ਉਸ ਕੰਟੈਕਟ 'ਤੇ ਟੈਪ ਕਰੋ ਜਿਸ ਦੀ ਚੈਟ ਨੂੰ ਤੁਸੀਂ ਆਪਣੇ ਵਟਸਐਪ ਨੂੰ ਲੌਕ ਕਰਨਾ ਚਾਹੁੰਦੇ ਹੋ। ਤੁਹਾਨੂੰ Conversation ਲੌਕ ਦਾ ਸੰਦੇਸ਼ ਮਿਲੇਗਾ। ਹੁਣ ਤੁਹਾਡੀ Conversation ਲੌਕ ਹੋ ਗਈ ਹੈ, ਜਿਸ ਨੂੰ ਕੋਈ ਹੋਰ ਨਹੀਂ ਖੋਲ੍ਹ ਸਕਦਾ।
  7. ਚੈਟ ਨੂੰ ਅਨਲੌਕ ਕਰਨ ਲਈ, ਤੁਹਾਨੂੰ ਐਪ 'ਤੇ ਜਾ ਕੇ ਪਾਸਵਰਡ ਦਰਜ ਕਰਨ ਦੀ ਲੋੜ ਹੈ। ਤੁਹਾਡੇ ਵਲੋਂ ਲੌਕ ਕੀਤੀ ਗਈ ਚੈਟ ਦਾ ਨਾਮ ਦਿਖਾਈ ਦੇਵੇਗਾ। ਜਿਵੇਂ ਹੀ ਤੁਸੀਂ ਇਸ 'ਤੇ ਟੈਪ ਕਰਦੇ ਹੋ ਤੁਹਾਨੂੰ ਅਨਲੌਕ ਮੈਸੇਜ ਮਿਲੇਗਾ। ਇਸ 'ਤੇ ਓਕੇ ਕਰੋ।
  8. ਹੁਣ ਓਕੇ 'ਤੇ ਟੈਪ ਕਰਨਾ ਚੈਟ ਨੂੰ ਅਨਲੌਕ ਕਰ ਦੇਵੇਗਾ। ਕੋਈ ਵੀ ਇਸ ਨੂੰ ਦੇਖ ਸਕਦਾ ਹੈ।
 

Have something to say? Post your comment

Subscribe