ਰਾਮਪੁਰਾ ਫੂਲ, (ਸੱਚੀ ਕਲਮ ਬਿਊਰੋ) : ਮ੍ਰਿਤਕ ਵਿਆਕਤੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਕੀਤੀਆਂ ਜਾਂਦੀਆਂ ਬੇਲੋੜੀਆਂ ਧਾਰਮਿਕ ਰਸਮਾਂ ਦਾ ਖਹਿੜਾ ਛੱਡਦਿਆਂ ਸਥਾਨਕ ਸ਼ਹਿਰ ਦੇ ਇੱਕ ਪ੍ਰਵਾਰ ਨੇ ਮ੍ਰਿਤਕ ਸੁਰਜੀਤ ਕੌਰ ਖ਼ਾਲਸਾ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਉਸ ਦੇ ਅੰਗੀਠੇ ਨੂੰ ਚੁੱਕ ਕੇ ਆਪਣੇ ਘਰ ਦੇ ਵਿਹੜੇ ਵਿਚ ਹੀ ਦਫਨਾ ਦਿੱਤਾ । ਸੁਰਜੀਤ ਕੌਰ ਖਾਲਸਾ ਮਾਨਸਾ ਦੇ ਭਰਾ ਜਸਵੰਤ ਸਿੰਘ ਵਧਾਤਾ ਰਾਮਪੁਰਾ ਫੂਲ ਨੇ ਦੱਸਿਆ ਕਿ ਇਸ ਪੌਦੇ ਨਾਲ ਜਿਥੇ ਪਰੀਵਾਰ ਦੇ ਚੇਤੇ ਵਿਚ ਉਨ੍ਹਾਂ ਦੀ ਯਾਦ ਰਹੇਗੀ ਉੱਥੇ ਪੰਜਾਬ ਵਿੱਚ ਘਟ ਰਹੀ ਦਰੱਖਤਾਂ ਦੀ ਸੰਖਿਆ ਵਿਚ ਵਾਧਾ ਕਰਨ ਲਈ ਅਜਿਹੇ ਉਪਰਾਲੇ ਕਰਨ ਦੀ ਨਵੀਂ ਪਿਰਤ ਪਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਨਿੰਦਰ ਸਿੰਘ, ਗੁਰਬਿੰਦਰ ਸਿੰਘ, ਲੜਕੀ ਜਸਵੀਰ ਕੌਰ ਬੱਬਲੂ, ਮਨਦੀਪ ਕੌਰ ਮੋਟਾ, ਬਿੰਦਰ ਕੌਰ ਤੇ ਨੇੜਲੇ ਰਿਸ਼ਤੇਦਾਰ ਆਦਿ ਹਾਜ਼ਰ ਸਨ।