ਅੰਮ੍ਰਿਤਸਰ : ਆਖਿਰਕਾਰ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਕੇ ਵਿਧਾਇਕ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਝੰਡਾ ਪਕੜਣ ਲਈ ਮੰਨ ਹੀ ਗਏ ਹਨ। ਰਾਹੁਲ ਗਾਂਧੀ ਦੀਆਂ ਹਿਦਾਇਤਾਂ 'ਤੇ ਨਵਜੋਤ ਨੂੰ ਮਨਾਉਣ ਲਈ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੰਮ੍ਰਿਤਸਰ ਸਿੱਧੂ ਦੇ ਨਿਵਾਸ 'ਤੇ ਗਏ ਅਤੇ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਰਾਵਤ ਅਨੁਸਾਰ, ਕੋਸ਼ਿਸ਼ਾਂ ਸਫਲ ਰਹੀਆਂ। ਰਾਵਤ ਅਨੁਸਾਰ , ਸਿੱਧੂ ਅਤੇ ਕੈਪਟਨ ਦੀ ਜੱਫੀ ਨਾਲ ਹੀ ਸਾਰਾ ਮਾਮਲਾ ਸੁਲਝ ਜਾਵੇਗਾ। ਉਨ੍ਹਾਂ ਦੇ ਕਹਿਣਾ ਸੀ ਕਿ ਸਿੱਧੂ ਨੇ ਕੁੱਝ ਦਿਨ ਪਹਿਲਾਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਸੀ , ਪਰ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਸਮਰਥਕਾਂ ਦੇ ਹੱਥਾਂ ਵਿਚ ਕਾਂਗਰਸ ਦੇ ਝੰਡੇ ਨਹੀਂ ਸਗੋਂ ਕਾਲੇ ਝੰਡੇ ਸਨ।
ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਮੰਤਰੀ ਮੰਡਲ ਵਿਚ ਫੇਰ ਬਦਲ ਦੇ ਨਾਂਅ 'ਤੇ ਸਿੱਧੂ ਦਾ ਮਹਿਕਮਾ ਉਨ੍ਹਾਂ ਤੋਂ ਵਾਪਿਸ ਲੈ ਲਿਆ ਸੀ ਅਤੇ ਘੱਟ ਪ੍ਰਭਾਵ ਵਾਲਾ ਵਿਭਾਗ ਦੇ ਦਿੱਤਾ ਸੀ। ਇਸ ਦੇ ਵਿਰੋਧ ਵਿਚ ਸਿੱਧੂ ਨੇ ਮੰਤਰੀ ਅਹੁਦਾ ਹੀ ਛੱਡ ਦਿੱਤਾ ਸੀ। ਉਦੋਂ ਤੋਂ ਹੀ ਸਿੱਧੂ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ਨਾਲ ਨਾਰਾਜ਼ ਚੱਲੇ ਆ ਰਹੇ ਸਨ। ਕਾਂਗਰਸ ਵਿਚ ਸਟਾਰ ਪ੍ਰਚਾਰਕ ਰਹੇ ਸਿੱਧੂ ਨੂੰ ਕਾਂਗਰਸ ਤੋਂ ਵੀ ਮੁੱਲ ਨਹੀਂ ਮਿਲਿਆ। ਰਾਹੁਲ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਦੀ ਗੱਲ ਸੁਣੀ ਜਾਂਦੀ ਸੀ , ਪਰ ਸੋਨੀਆ ਗਾਂਧੀ ਦੇ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਅਮ੍ਰਿਦੰਰ ਸਿੰਘ ਦੀ ਨੇੜਤਾ ਵੱਧ ਗਈ ਸੇ। ਹੁਣ ਕਾਂਗਰਸ ਖੇਤੀ ਕਾਨੂੰਨਾਂ ਤੋਂ ਸਿਆਸੀ ਲਾਹਾ ਲੈਣ ਦੇ ਇਰਾਦੇ ਵਿਚ ਹੈ। ਇਸੇ ਤਹਿਤ ਹੀ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ 3 ਤੋਂ 5 ਅਕਤੂਬਰ ਤਕ ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਵੱਲੋ ਆਯੋਜਿਤ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। ਪਰ ਇਸ ਲਈ ਸਿੱਧੂ ਨੂੰ ਮਨਾਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਸਨ। ਪੰਜਾਬ ਕਾਂਗਰਸ ਦੇ ਇੰਚਾਰਜ ਨੇ ਬੀਤੀ ਦੇਰ ਸ਼ਾਮ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਾਹੁਲ ਦੇ ਰੋਸ ਮਾਰਚ ਵਿਚ ਸ਼ਾਮਿਲ ਹੋਣ ਲਈ ਮਨਾ ਲਿਆ। ਪਰ ਸਿੱਧੂ ਨੇ ਮੁੜ ਤੋਂ ਕਿਹਾ ਹੈ ਕਿ ਉਨ੍ਹਾਂ ਦੇ ਉਨ੍ਹਾਂ ਦੇ ਕੈਪਟਨ ਤਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਹੀ ਹਨ। ਜ਼ਿਕਰਯੋਗ ਹੈ ਕਿ ਅਤੀਤ ਵਿਚ ਸਿੱਧੂ ਵਲੋਂ ਆਪਣਾ ਕੈਪਟਨ ਰਾਹੁਲ ਗਾਂਧੀ ਨੂੰ ਹੀ ਦੱਸਣ 'ਤੇ ਕੈਪਟਨ ਨਾਰਾਜ਼ ਹੋ ਗਏ ਸਨ ਅਤੇ ਸਿੱਧੂ ਨੂੰ ਆਪਣਾ ਮੰਤਰੀ ਅਹੁਦਾ ਗੁਆਉਣਾ ਪਿਆ।