ਦੁਬਈ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ 12 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਖ਼ਿਲਾਫ਼ 37 ਦੌੜਾਂ ਦੀ ਹਾਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਰੋਬਿਨ ਉਥੱਪਾ ਨੇ ਮੰਨ ਲਿਆ ਹੈ ਕਿ ਟੀਮ ਦੇ ਬੱਲੇਬਾਜ਼ਾਂ ਨੂੰ ਦੁਬਈ ਦੇ ਵਿਕਟ ਵਿੱਚ ਸਮਾਯੋਜਨ ਕਰਨਾ ਹੈ ਕੁਝ ਸਮਾਂ ਲੈਣਾ ਚਾਹੀਦਾ ਸੀ। KKR ਵੱਲੋਂ ਦਿੱਤੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੀ ਟੀਮ ਨਿਰਧਾਰਤ ਵੀਹ ਓਵਰਾਂ ਵਿੱਚ 9 ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ : covid-19 : ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਦੀ ਰਿਪੋਰਟ ਪਾਜ਼ੀਟਿਵ, ਹੋਏ ਇਕਾਂਤਵਾਸ
ਰਾਜਸਥਾਨ ਲਈ ਅੰਤ ਵਿੱਚ, ਟੌਮ ਕਰਨ ਨੇ 36 ਗੇਂਦਾਂ ਵਿੱਚ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 130 ਦੌੜਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। KKR ਲਈ ਕਮਲੇਸ਼ ਨਾਗੇਰਕੋਟੀ, ਸ਼ਿਵਮ ਮਾਵੀ ਅਤੇ ਵਰੁਣ ਚੱਕਰਵਰਤੀ ਨੇ ਦੋ-ਦੋ ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਅਮਰੀਕਾ 'ਚ 12 ਸੂਬਿਆਂ ਦੇ 100 ਜੰਗਲਾਂ 'ਚ ਫੈਲੀ ਅੱਗ