Friday, November 22, 2024
 

ਖੇਡਾਂ

ਕੇ.ਐਲ ਰਾਹੁਲ ਦੇ ਸੈਂਕੜੇ ਦੀ ਬਦੌਲਤ ਪੰਜਾਬ ਨੇ ਬੰਗਲੌਰ ਨੂੰ 97 ਦੌੜਾਂ ਨਾਲ ਹਰਾਇਆ

September 25, 2020 09:42 AM

ਬੰਗਲੌਰ : ਆਈਪੀਐਲ 2020 ਦੇ ਛੇਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 97 ਦੌੜਾਂ ਨਾਲ ਹਰਾਇਆ ਹੈ। ਇਸ ਸੀਜ਼ਨ ਵਿੱਚ ਇਹ ਪੰਜਾਬ ਦੀ ਪਹਿਲੀ ਜਿੱਤ ਹੈ। ਕੇ.ਐਲ ਰਾਹੁਲ ਦੀ 132 ਦੌੜਾਂ ਦੀ ਅਜੇਤੂ ਪਾਰੀ ਦੀ ਬਦੌਲਤ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 206 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ 17 ਓਵਰਾਂ ਵਿੱਚ 109 ਦੌੜਾਂ 'ਤੇ ਹੀ ਸਿਮਟ ਗਈ। ਇਸ ਤੋਂ ਪਹਿਲਾਂ ਮਯੰਕ ਅਗਰਵਾਲ ਅਤੇ ਕੇ ਐਲ ਰਾਹੁਲ ਨੇ ਟਾਸ ਹਾਰ ਕੇ ਪਹਿਲਾਂ ਖੇਡਦਿਆਂ ਪੰਜਾਬ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕਟ ਲਈ 57 ਦੌੜਾਂ ਜੋੜੀਆਂ। ਮਯੰਕ ਨੇ 26 ਦੌੜਾਂ ਬਣਾਈਆਂ ਅਤੇ ਯੁਜਵੇਂਦਰ ਚਾਹਲ ਨੇ ਮਯੰਕ ਨੂੰ ਆਊਟ ਕੀਤਾ। ਇਸ ਤੋਂ ਬਾਅਦ ਨਿਕੋਲਸ ਪੂਰਨ 17 ਦੇ ਨਾਲ ਮਿਲ ਕੇ ਰਾਹੁਲ ਨੇ ਦੂਸਰੀ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਪੂਰਨ ਸ਼ਿਵਮ ਦੂਬੇ ਨੂੰ 17 ਦੌੜਾਂ 'ਤੇ ਕੈਚ ਦੇ ਬੈਠਾ। ਇਸ ਤੋਂ ਬਾਅਦ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਗਲੇਨ ਮੈਕਸਵੈਲ (05) ਵੀ ਸਸਤੇ 'ਚ ਪਵੇਲੀਅਨ ਪਰਤ ਗਏ। ਤੀਜੀ ਵਿਕਟ 128 ਦੌੜਾਂ 'ਤੇ ਡਿੱਗਣ ਤੋਂ ਬਾਅਦ ਰਾਹੁਲ ਨੇ ਬੈਂਗਲੁਰੂ 'ਤੇ ਇੱਕ ਪਾਸਿਓ ਹਮਲਾ ਕੀਤਾ। ਰਾਹੁਲ ਨੇ ਕਰੁਣ ਨਾਇਰ ਨਾਲ ਚੌਥੇ ਵਿਕਟ ਲਈ 78 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਸ ਵਿੱਚ ਰਾਹੁਲ ਨੇ 63 ਦੌੜਾਂ ਬਣਾਈਆਂ। ਪੰਜਾਬ ਨੇ ਰਾਹੁਲ ਦੀ ਆਤਿਸ਼ੀ ਪਾਰੀ ਦੀ ਬਦੌਲਤ ਆਖਰੀ ਚਾਰ ਓਵਰਾਂ ਵਿੱਚ 74 ਦੌੜਾਂ ਬਣਾਈਆਂ। ਆਪਣੀ 132 ਸਕੋਰਾਂ ਪਾਰੀ ਵਿੱਚ ਰਾਹੁਲ ਨੇ ਸੱਤ ਛੱਕੇ ਅਤੇ 14 ਚੌਕੇ ਲਗਾਏ। ਆਈਪੀਐਲ ਵਿੱਚ ਰਾਹੁਲ ਦਾ ਦੂਜਾ ਅਤੇ ਟੀ -20 ਕ੍ਰਿਕਟ ਵਿੱਚ ਚੌਥਾ ਸੈਂਕੜਾ ਹੈ। ਆਈਪੀਐਲ ਵਿੱਚ ਵੀ ਰਾਹੁਲ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਦੇ ਨਾਲ ਹੀ ਸ਼ਿਵਮ ਦੂਬੇ ਨੇ ਬੰਗਲੌਰ ਲਈ ਤਿੰਨ ਓਵਰਾਂ ਵਿੱਚ 33 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਬਾਅਦ, ਬੰਗਲੌਰ ਨੇ ਪੰਜਾਬ ਤੋਂ 207 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਆਰਸੀਬੀ ਨੇ ਆਪਣੀਆਂ ਤਿੰਨ ਵਿਕਟਾਂ ਸਿਰਫ ਚਾਰ ਦੌੜਾਂ 'ਤੇ ਗੁਆ ਦਿੱਤੀਆਂ। ਦੇਵਦੱਤ ਪੈਦਿਕਲ 01, ਜੋਸ਼ ਫਿਲਿਪ 00 ਅਤੇ ਕਪਤਾਨ ਵਿਰਾਟ ਕੋਹਲੀ 01 ਦੌੜ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਏਬੀ ਡੀਵਿਲੀਅਰਜ਼ ਅਤੇ ਐਰੋਨ ਫਿੰਚ ਨੇ ਜਵਾਬੀ ਹਮਲਾ ਸ਼ੁਰੂ ਕੀਤਾ। ਪਰ ਪੰਜਾਬ ਦੀ ਮਾਰੂ ਗੇਂਦਬਾਜ਼ੀ ਦੇ ਸਾਹਮਣੇ, ਫਿੰਚ 20 ਦੌੜਾਂ 'ਤੇ ਸਿਮਟ ਗਿਆ ਅਤੇ ਡਿਵਿਲੀਅਰਜ਼ ਨੇ 28 ਦੌੜਾਂ ਬਣਾਈਆਂ। ਬੰਗਲੌਰ ਲਈ ਵਾਸ਼ਿੰਗਟਨ ਸੁੰਦਰ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਪੰਜਾਬ ਦੀ ਮਾਰੂ ਗੇਂਦਬਾਜ਼ੀ ਦੇ ਸਾਹਮਣੇ ਬੰਗਲੌਰ ਦੇ ਸੱਤ ਬੱਲੇਬਾਜ਼ 10 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਪੰਜਾਬ ਲਈ ਲੈੱਗ ਸਪਿੰਨਰ ਰਵੀ ਬਿਸ਼ਨੋਈ ਅਤੇ ਮੁਰੂਗਨ ਅਸ਼ਵਿਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਸ਼ੈਲਡਨ ਕੌਟਰਲ ਨੇ ਦੋ ਅਤੇ ਗਲੇਨ ਮੈਕਸਵੈਲ ਅਤੇ ਮੁਹੰਮਦ ਸ਼ਮੀ ਨੇ ਇੱਕ-ਇੱਕ ਵਿਕਟ ਲਈ। ਆਈਪੀਐਲ 2020 ਦਾ ਪਹਿਲਾ ਸੈਂਕੜਾ ਲਗਾਉਣ ਵਾਲੇ ਕੇ ਐਲ ਰਾਹੁਲ ਨੂੰ ਮੈਨ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe