Friday, November 22, 2024
 

ਖੇਡਾਂ

KXIP vs DC : ਰਵੀਚੰਦ੍ਰਨ ਅਸ਼ਵਿਨ ਹੋਏ ਜ਼ਖ਼ਮੀ

September 21, 2020 08:12 AM

ਨਵੀਂ ਦਿੱਲੀ : ਕਿੰਗਜ਼ ਇਲੈਵਨ ਪੰਜਾਬ ਦੇ ਸਾਬਕਾ ਕਪਤਾਨ ਰਵੀਚੰਦ੍ਰਨ ਅਸ਼ਵਿਨ ਲਈ ਦਿੱਲੀ ਕੈਪੀਟਲਸ ਦਾ ਪਹਿਲਾ ਮੈਚ ਚੰਗਾ ਨਹੀਂ ਗਿਆ। ਹਾਲਾਂਕਿ ਉਨ੍ਹਾਂ ਨੇ ਆਪਣੇ ਪਹਿਲੇ ਓਵਰ ਵਿਚ 2 ਵਿਕਟਾਂ ਜ਼ਰੂਰ ਹਾਸਲ ਕੀਤੀਆਂ ਪਰ ਫੀਲਡਿੰਗ ਦੌਰਾਨ ਉਹ ਆਪਣੀ ਕੂਹਣੀ 'ਤੇ ਸੱਟ ਲਵਾ ਬੈਠੇ। ਉਨ੍ਹਾਂ ਨੂੰ ਟੀਮ ਫੀਜ਼ੀਓ ਆਪਣੇ ਨਾਲ ਮੌਦਾਨ ਤੋਂ ਬਾਹਰ ਲੈ ਗਈ। ਇਸ ਦੌਰਾਨ ਅਸ਼ਵਿਨ ਦੀ ਕੂਹਣੀ ਨੂੰ ਢੱਕਿਆ ਗਿਆ ਸੀ ਅਤੇ ਅਸ਼ਵਿਨ ਦੇ ਮੂੰਹ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਕਾਫੀ ਦਰਦ ਵਿਚ ਹਨ।

ਇਹ ਵੀ ਪੜ੍ਹੋ : ਗੁਰਦੁਆਰੇ ਜਾਂਦੇ ਸਰਪੰਚ ਨੂੰ ਗੋਲੀਆਂ ਨਾਲ ਭੁਨਿਆਂ

ਇਹ ਵੀ ਪੜ੍ਹੋ : Unlock 4 : ਯੂਪੀ ਵਿੱਚ ਅੱਜ ਤੋਂ ਨਹੀਂ ਖੁੱਲਣਗੇ ਸਕੂਲ
ਅਸ਼ਵਿਨ ਦੀ ਸੱਟ ਨਾਲ ਹੁਣ ਉਨਾਂ ਦਾ ਆਉਣ ਵਾਲੇ ਮੈਚਾਂ ਵਿਚ ਖੇਡਣਾ ਸ਼ੱਕੀ ਹੋ ਗਿਆ ਹੈ। ਟੀਮ ਪ੍ਰਬੰਧਨ ਮੁਤਾਬਕ ਅਹਿਤਿਆਤਨ ਤੌਰ 'ਤੇ ਅਸ਼ਵਿਨ ਦੀ ਬਾਂਹ ਸਕੈਨ ਕਰਾਈ ਜਾਵੇਗੀ।

ਇਹ ਵੀ ਪੜ੍ਹੋ : ਗੁਰਦੁਆਰੇ ਜਾਂਦੇ ਸਰਪੰਚ ਨੂੰ ਗੋਲੀਆਂ ਨਾਲ ਭੁਨਿਆਂ

ਜੇਕਰ ਮਾਮਲਾ ਜ਼ਿਆਦਾ ਵਧਿਆ ਨਾ ਹੁੰਦਾ ਤਾਂ ਵੀ ਅਹਿਤਿਆਤ ਦੇ ਤੌਰ 'ਤੇ ਉਨ੍ਹਾਂ ਨੂੰ ਕੁਝ ਮੈਚਾਂ ਵਿਚ ਮੌਕਾ ਨਹੀਂ ਦਿੱਤਾ ਜਾਵੇਗਾ। ਹਾਲਾਂਕਿ ਅਸ਼ਵਿਨ ਜਿਸ ਤਰੀਕੇ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਉਹ IPL ਦੇ ਸਾਰੇ ਮੈਚਾਂ ਵਿਚ ਖੇਡ ਪਾਉਣਗੇ।

ਇਹ ਵੀ ਪੜ੍ਹੋ : Unlock 4 : ਯੂਪੀ ਵਿੱਚ ਅੱਜ ਤੋਂ ਨਹੀਂ ਖੁੱਲਣਗੇ ਸਕੂਲ 
ਇਸ ਤੋਂ ਪਹਿਲਾਂ ਮੈਚ ਦੌਰਾਨ ਅਸ਼ਵਿਨ ਨੇ ਪਹਿਲੇ ਹੀ ਓਵਰ ਵਿਚ ਕਰੁਣ ਨਾਇਰ ਅਤੇ ਫਿਰ ਨਿਕੋਲਸ ਪੂਰਣ ਨੇ ਵਿਕਟ ਕੱਢ ਦਿੱਤੇ ਸਨ। ਦੱਸ ਦਈਏ ਕਿ ਅਸ਼ਵਿਨ IPL ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿਚੋਂ ਇਕ ਹੈ। ਉਨ੍ਹਾਂ ਦੇ ਨਾਂ 140 ਮੈਚਾਂ ਵਿਚ 127 ਵਿਕਟ ਦਰਜ ਹੈ। ਇਸ ਦੌਰਾਨ ਉਨਾਂ ਦੀ ਇਕਾਨਮੀ 6. 78 ਤਾਂ ਔਸਤ 26.7 ਰਹੀ ਹੈ।

ਇਹ ਵੀ ਪੜ੍ਹੋ : ਗੁਰਦੁਆਰੇ ਜਾਂਦੇ ਸਰਪੰਚ ਨੂੰ ਗੋਲੀਆਂ ਨਾਲ ਭੁਨਿਆਂ

 

Have something to say? Post your comment

 

ਹੋਰ ਖੇਡਾਂ ਖ਼ਬਰਾਂ

 
 
 
 
Subscribe