ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲੇ, ਦੇਸ਼ 'ਚ ਲਗਾਏ ਗਏ ਤਾਲਾਬੰਦੀ, GST ਅਤੇ ਦੇਸ਼ ਦੀ ਵਿਗੜਦੀ ਅਰਥ ਵਿਵਸਥਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾ ਕਰ ਰਹੇ ਹਨ। ਇਸ ਵਾਰ ਵੀ ਉਨ੍ਹਾਂ ਨੇ ਇਕ ਵੀਡੀਉ ਰਾਹੀਂ ਅਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰ ਕਾਂਗਰਸ ਆਗੂ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਅਹਿੰਸਾ ਰਾਹੀਂ ਆਜ਼ਾਦੀ ਹਾਸਲ ਕਰਨ ਅਤੇ ਕਾਂਗਰਸ ਦੀ ਵਿਰਾਸਤ ਬਾਰੇ ਜਾਣਕਾਰੀ ਦਿਤੀ ਹੈ।
ਇਹ ਵੀ ਪੜ੍ਹੋ : ਗੰਭੀਰ ਦੋਸ਼ ਲਗਾਉਣ ਵਾਲੀ ਅਭਿਨੇਤਰੀ ਨੂੰ ਅਨੁਰਾਗ ਕਸ਼ਯਪ ਨੇ ਦਿੱਤਾ ਜਵਾਬ
ਰਾਹੁਲ ਗਾਂਧੀ ਨੇ ਕਾਂਗਰਸ ਦੀ ਵਿਰਾਸਤ ਨੂੰ ਲੈ ਕੇ ਧਰੋਹਰ ਨਾਂ ਨਾਲ 11ਵੇਂ ਐਡੀਸ਼ਨ- 'ਸਵਰਾਜ ਅਤੇ ਲੋਕਮਾਨਯ ਜੀ' ਦਾ ਵੀਡੀਉ ਜਾਰੀ ਕੀਤਾ ਹੈ। ਇਸ ਦੇ ਨਾਲ ਰਾਹੁਲ ਨੇ ਟਵੀਟ ਕਰ ਕੇ ਕਿਹਾ, ''ਸਵਰਾਜ ਅਤੇ ਰਾਸ਼ਟਰਵਾਦ ਦਾ ਸਿੱਧਾ ਸਬੰਧ ਅਹਿੰਸਾ ਨਾਲ ਹੈ। ਭਾਰਤੀ ਰਾਸ਼ਟਰਵਾਦ ਕਦੇ ਵੀ ਬੇਰਹਿਮੀ, ਹਿੰਸਾ ਅਤੇ ਧਾਰਮਕ ਫ਼ਿਰਕਾਪ੍ਰਸਤੀ ਦਾ ਸਾਥ ਨਹੀਂ ਦੇ ਸਕਦਾ। ਰਾਹੁਲ ਵਲੋਂ ਜਾਰੀ ਇਸ ਵੀਡੀਊ 'ਚ ਭਾਰਤੀ ਆਜ਼ਾਦੀ ਸੰਘਰਸ਼ 'ਚ ਕਾਂਗਰਸ ਦੀ ਭੂਮਿਕਾ, ਅਹਿੰਸਾ ਅਤੇ ਰਾਸ਼ਟਰਵਾਦ ਦੀ ਚਰਚਾ ਕੀਤੀ ਗਈ ਹੈ।
ਇਹ ਵੀ ਪੜ੍ਹੋ : ਗੰਭੀਰ ਦੋਸ਼ ਲਗਾਉਣ ਵਾਲੀ ਅਭਿਨੇਤਰੀ ਨੂੰ ਅਨੁਰਾਗ ਕਸ਼ਯਪ ਨੇ ਦਿੱਤਾ ਜਵਾਬ
ਇਸ ਤੋਂ ਪਹਿਲਾਂ ਰਾਹੁਲ ਨੇ ਖੇਤੀਬਾੜੀ ਬਿਲਾਂ ਨੂੰ ਲੈ ਕੇ ਜਾਰੀ ਵਿਰੋਧ ਦਰਮਿਆਨ ਟਵੀਟ ਕਰ ਕੇ ਕਿਹਾ, ''ਕਿਸਾਨ ਦਾ ਮੋਦੀ ਸਰਕਾਰ ਤੋਂ ਵਿਸ਼ਵਾਸ ਉੱਠ ਚੁਕਿਆ ਹੈ, ਕਿਉਂਕਿ ਸ਼ੁਰੂ ਤੋਂ ਮੋਦੀ ਜੀ ਦੀ ਕਥਨੀ ਅਤੇ ਕਰਨੀ 'ਚ ਫ਼ਰਕ ਰਿਹਾ ਹੈ, ਨੋਟਬੰਦੀ, ਗ਼ਲਤ ਜੀ.ਐਸ.ਟੀ. ਅਤੇ ਡੀਜ਼ਲ 'ਤੇ ਭਾਰੀ ਟੈਕਸ। ਜਾਗ੍ਰਤ ਕਿਸਾਨ ਜਾਣਦਾ ਹੈ ਖੇਤੀਬਾੜੀ ਬਿਲ ਨਾਲ ਮੋਦੀ ਸਰਕਾਰ ਵਧਾਏਗੀ ਆਪਣੇ ਦੋਸਤਾਂ ਦਾ ਵਪਾਰ ਅਤੇ ਕਰੇਗੀ ਕਿਸਾਨ ਦੀ ਰੋਜ਼ੀ-ਰੋਟੀ 'ਤੇ ਵਾਰ।''