Sunday, April 06, 2025
 
BREAKING NEWS

ਮਨੋਰੰਜਨ

ਸੁਪਰ ਸਟਾਰ ਕਮਲ ਹਸਨ ਫਿਰ ਪਾਉਣਗੇ ਧਮਾਲਾਂ

September 18, 2020 09:32 AM

ਮੁੰਬਈ : ਦੱਖਣ ਭਾਰਤੀ ਫਿਲਮਾਂ ਦੇ ਸੁਪਰਸਟਾਰ ਕਮਲ ਹਸਨ ਨਿਰਦੇਸ਼ਕ ਬ੍ਰਹਮਾ ਕਨਗਰਾਜ ਦੀ ਫਿਲਮ ਵਿੱਚ ਕੰਮ ਕਰਨ ਜਾ ਰਹੇ ਹਨ। ਰਾਜ ਕਮਲ ਫਿਲਮ ਇੰਟਰਨੇਸ਼ਨਲ ਦੇ ਬੈਨਰ ਹੇਠ ਬ੍ਰਹਮਾ ਕਨਗਰਾਜ ਦੇ ਐਚ 232 ਫਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਫਿਲਮ ਵਿੱਚ ਮੁੱਖ ਭੂਮਿਕਾ ਕਮਲ ਹਸਨ ਨਿਭਾਉਣਗੇ। ਕੈਧੀ ਅਤੇ ਮਾਸਟਰ ਐਂਡ ਮਨਗਰਾਮ ਵਰਗੀ ਸੁਪਰਹਿਟ ਫਿਲਮਾਂ ਬਣਾ ਚੁੱਕੇ ਬ੍ਰਹਮਾ ਕਨਗਰਾਜ, ਕਮਲ ਹਸਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਬ੍ਰਹਮਾ ਕਨਕਰਾਜ , ਆਪਣੇ ਆਦਰਸ਼ ਕਮਲ ਹਸਨ ਦੇ ਨਾਲ ਕੰਮ ਕਰਨ ਨੂੰ ਲੈ ਕੇ ਬੇਹੱਦ ਖੁਸ਼ ਹਨ। ਉਨ੍ਹਾਂ ਨੂੰ ਉਮੀਦ ਜਤਾਈ ਹੈ ਕਿ ਉਨ੍ਹਾਂ ਦੀ ਇਹ ਫਿਲਮ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ ।

 

Have something to say? Post your comment

 
 
 
 
 
Subscribe