Sunday, April 06, 2025
 

ਖੇਡਾਂ

ਰਿਤਿਕ ਰੌਸ਼ਨ ਵਲੋਂ ਬਾਇਓਪਿਕ 'ਚ ਕਿਰਦਾਰ ਨਿਭਾਉਣ 'ਤੇ ਸੌਰਵ ਗਾਂਗੁਲੀ ਨੇ ਰੱਖੀ ਇਹ ਸ਼ਰਤ, ਛਿੜੀ ਨਵੀਂ ਚਰਚਾ

September 16, 2020 01:31 PM

ਨਵੀਂ ਦਿੱਲੀ : ਆਈ. ਪੀ. ਐੱਲ. ਦੀਆਂ ਤਿਆਰੀਆਂ ਦੌਰਾਨ ਬੀ. ਸੀ. ਸੀ. ਆਈ. ਚੀਫ਼ ਸੌਰਵ ਗਾਂਗੁਲੀ ਬਾਲੀਵੁੱਡ ਅਦਕਾਰਾ ਨੇਹਾ ਧੂਪੀਆ ਦੇ ਆਨਲਾਈਨ ਸ਼ੋਅ 'ਨੋ ਫਿਲਟਰ ਨੇਹਾ' ਦੇ ਮਹਿਮਾਨ ਬਣੇ। ਨੇਹਾ ਆਪਣੇ ਸ਼ੋਅ 'ਚ ਵੱਖ-ਵੱਖ ਖ਼ੇਤਰਾਂ ਦੇ ਸੈਲੀਬ੍ਰਿਟੀਜ਼ ਨੂੰ ਬੁਲਾਉਂਦੀ ਹੈ ਅਤੇ ਉਨ੍ਹਾਂ ਨਾਲ ਦਿਲਚਸਪ ਗੱਲਾਂ ਕਰਦੀ ਹੈ। ਕਈ ਵਾਰ ਗੱਲਾਂ-ਗੱਲਾਂ 'ਚ ਖ਼ੁਲਾਸੇ ਵੀ ਹੋ ਜਾਂਦੇ ਹਨ। ਸੌਰਵ ਨੇ ਨੇਹਾ ਦੇ ਸਵਾਲਾਂ ਦੇ ਮਜ਼ੇਦਾਰ ਜਵਾਬ ਦਿੱਤੇ ਅਤੇ ਆਪਣੀ ਹਾਜ਼ਰ ਜਵਾਬੀ ਨਾਲ ਦਿਲ ਜਿੱਤ ਲਏ। ਨੇਹਾ ਨੇ ਜਦੋਂ ਸੌਰਵ ਤੋਂ ਉਨ੍ਹਾਂ ਦੀ ਬਾਇਓਪਿਕ 'ਚ ਰਿਤਿਕ ਰੌਸ਼ਨ ਕੋਲੋਂ ਲੀਡ ਰੋਲ ਨਿਭਾਉਣ ਦੀਆਂ ਖ਼ਬਰਾਂ ਬਾਰੇ ਪੁੱਛਿਆ ਤਾਂ ਦਾਦਾ ਨੇ ਮਜ਼ੇਦਾਰ ਜਵਾਬ ਦਿੱਤਾ। 

ਨੇਹਾ ਨੇ ਇਸ ਦੀ ਝਲਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਨੇਹਾ ਸੌਰਵ ਨੂੰ ਪੁੱਛਦੀ ਹੈ ਕਿ ਕੀ ਉਨ੍ਹਾਂ ਦੀ ਬਾਇਓਪਿਕ ਬਣ ਰਹੀ ਹੈ? ਸੌਰਵ ਕਹਿੰਦਾ ਹੈ ਕਿ ਕੌਣ ਕਰ ਰਿਹਾ ਹੈ ਤਾਂ ਨੇਹਾ ਦੱਸਦੀ ਹੈ ਕਿ ਰਿਤਿਕ ਰੌਸ਼ਨ ਦੇ ਕਰਨ ਦੀ ਖ਼ਬਰ ਹੈ। ਇਸ 'ਤੇ ਸੌਰਵ ਕਹਿੰਦੇ ਹਨ ਕਿ ਰਿਤਿਕ ਨੂੰ ਇਸ ਲਈ ਮੇਰੇ ਜਿਹਾ ਸਰੀਰ ਬਣਾਉਣਾ ਪਵੇਗਾ। ਇਸ ਸ਼ੋਅ 'ਚ ਇਕ ਰੈਪਿਡ ਸਵਾਲ ਦੇ ਜਵਾਬ 'ਚ ਸੌਰਵ ਦੱਸਦੇ ਹਨ ਕਿ ਯੁਵਰਾਜ ਨੂੰ ਅਦਾਕਾਰੀ ਕਰਨੀ ਚਾਹੀਦੀ ਹੈ। ਨੋ ਫਿਲਟਰ ਨੇਹਾ ਦਾ ਇਹ ਪੰਜਵਾਂ ਸੀਜ਼ਨ ਹੈ। ਨੇਹਾ ਮੌਜੂਦਾ ਕੋਰੋਨਾ ਵਾਇਰਸ ਹਾਲਾਤ ਦੇ ਚੱਲਦਿਆਂ ਘਰ ਤੋਂ ਸ਼ੋਅ ਕਰ ਰਹੀ ਹੈ।
ਇਸ ਲਈ ਇਸ ਨੂੰ ਹੋਮ ਐਡਮਿਸ਼ਨ ਕਿਹਾ ਜਾ ਰਿਹਾ ਹੈ। ਸੌਰਵ 19 ਸਤੰਬਰ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਲਈ ਫਿਲਹਾਲ ਦੁਬਈ 'ਚ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਰਿਤਿਕ ਰੌਸ਼ਨ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਰਹੇ ਸੌਰਵ ਦੀ ਬਾਇਓਪਿਕ 'ਚ ਕੰਮ ਕਰਨਗੇ। ਰਿਤਿਕ ਇਸ ਤੋਂ ਪਹਿਲਾਂ ਮੈਥਮੈਟੀਸ਼ੀਅਨ ਆਨੰਦ ਕੁਮਾਰ ਦੀ ਬਾਇਓਪਿਕ 'ਚ ਲੀਡ ਨਿਭਾ ਚੁੱਕੇ ਹਨ। ਇਸ ਫ਼ਿਲਮ 'ਚ ਰਿਤਿਕ ਦੇ ਕੰਮ ਦੀ ਕਾਫ਼ੀ ਤਾਰੀਫ਼ ਹੋਈ ਸੀ। ਰਿਤਿਕ ਆਪਣੀ ਹੋਮ ਪ੍ਰੋਡਕਸ਼ਨ ਕ੍ਰਿਸ਼-4 ਲਈ ਵੀ ਤਿਆਰੀ ਕਰ ਰਹੇ ਹਨ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

ਵਿਰਾਟ ਕੋਹਲੀ ਨਿਊਜ਼ੀਲੈਂਡ ਵਿਰੁੱਧ ਆਪਣਾ 300ਵਾਂ ਵਨਡੇ ਖੇਡਣਗੇ

ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ

 
 
 
 
Subscribe