ਅੰਮ੍ਰਿਤਸਰ : ਆਪਣੇ ਯੂ-ਟਿਊਬ ਚੈਨਲ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਸਿੱਖਸ ਫਾਰ ਜਸਟਿਸ ਦੇ ਸਰਪ੍ਰਸਤ ਗੁਰਪਤਵੰਤ ਸਿੰਘ ਪੰਨੂ ਦੇ ਚੈਨਲ ਨੂੰ ਦੂਰਸੰਚਾਰ ਮੰਤਰਾਲਾ ਨੇ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਹੈ। ਇਸ ਚੈਨਲ 'ਤੇ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਇਸ ਚੈਨਲ ਦੇ ਵੀਡੀਓ ਭਾਰਤ 'ਚ ਉਨ੍ਹਾਂ ਲੋਕਾਂ ਨੂੰ ਨਜ਼ਰ ਆ ਰਹੇ ਸਨ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਸੀ। ਸ਼ਨੀਵਾਰ ਸ਼ਾਮ ਤੋਂ ਇਹ ਭਾਰਤ 'ਚ ਪੂਰੀ ਤਰ੍ਹਾਂ ਬਲਾਕ ਹੋ ਗਿਆ ਅਤੇ ਹੁਣ ਭਾਰਤ 'ਚ ਪੰਨੂ ਦੇ ਭੜਕਾਊ ਵੀਡੀਓ ਨਹੀਂ ਵੇਖੇ ਜਾ ਸਕਣਗੇ।