Friday, November 22, 2024
 

ਮਨੋਰੰਜਨ

ਰਣਜੀਤ ਬਾਵਾ ਨੇ ਕੀਤਾ ਕਿਸਾਨ ਆਰਡੀਨੈਂਸ ਦਾ ਵਿਰੋਧ

September 14, 2020 10:22 AM

ਚੰਡੀਗੜ੍ਹ : ਪੰਜਾਬੀ ਗਾਇਕ ਰਣਜੀਤ ਬਾਵਾ ਨੇ  ਇੱਕ ਪੋਸਟ ਰਾਹੀਂ ਕਿਸਾਨਾਂ ਪ੍ਰਤੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਰਾਹੀਂ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ, ਸੋ ਇਹ ਦਰਦ ਸਾਡਾ ਆਪਣਾ ਦਰਦ ਹੈ, ਕਿਸਾਨ ਖੁਸ਼ ਨਾ ਰਿਹਾ ਤਾਂ ਸਾਰੀ ਦੁਨੀਆਂ ਦਾ ਢਿੱਡ ਭਰਨਾ ਔਖਾ ਹੋ ਜਾਵੇਗਾ। ਪਹਿਲਾਂ ਹੀ ਬਹੁਤ ਕਿਸਾਨ ਖੁੱਦਕੁਸੀਆਂ ਕਰ ਚੁੱਕੇ ਹਨ, ਕੁੱਝ ਕਰਜੇ ਹੇਠਾ ਦਬੇ ਹੋਏ ਹਨ। ਉਨ੍ਹਾਂ ਨਾਲ ਹੀ ਸੂਬਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸੈਂਟਰ ਸਰਕਾਰ ਦੇ ਫੈਂਸਲੇ ਦਾ ਵਿਰੋਧ ਕਰੇ ਅਤੇ ਕਿਸਾਨਾਂ ਦੇ ਦੁੱਖ ਨੂੰ ਸਮਝ ਕੇ ਉਨ੍ਹਾਂ ਦੇ ਹੱਕ ਦੀ ਗੱਲ ਕੀਤੀ ਜਾਵੇ। ਉਨ੍ਹਾਂ ਨਾਲ ਹੀ ਮੀਡੀਆ ਨੂੰ ਵੀ ਅਪੀਲ ਕਰਦੇ ਕਿਹਾ ਕਿ ਉਹ ਵੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋਏ ਇਸ 'ਤੇ ਜ਼ੋਰ ਪਾਉਣ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਘੇ ਗਾਇਕ ਬੱਬੂ ਮਾਨ ਨੇ ਵੀ ਬਿੱਲ ਦਾ ਵਿਰੋਧ ਕੀਤਾ ਸੀ।

 

Have something to say? Post your comment

Subscribe