Tuesday, November 12, 2024
 

ਹਿਮਾਚਲ

ਹਿਮਾਚਲੀ ਲਾਲ ਹੋਇਆ ਦੇਸ਼ ਲਈ ਕੁਰਬਾਨ, ਅੱਜ ਪਰਿਵਾਰ ਨੂੰ ਸੋਂਪੀ ਜਾਵੇਗੀ ਮ੍ਰਿਤਕ ਦੇਹ

September 12, 2020 08:18 AM

ਚੌਪਾਲ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਉਪਮੰਡਲ ਚੌਪਾਲ ਦੀ ਕੁਪਵੀਂ ਤਹਿਸੀਲ ਦੇ ਧਾਰ-ਚਾਂਦਨਾ ਪਿੰਡ ਦੇ ਵੀਰ ਸਪੁੱਤਰ ਅੱਤਰ ਰਾਣਾ (26) ਨੇ ਦੇਸ਼ ਦੀ ਸੇਵਾ 'ਚ ਆਪਣੀ ਜਾਨ ਦੇ ਦਿੱਤੀ। ਸ਼ਹੀਦ ਜਵਾਨ ਅੱਤਰ ਰਾਣਾ ਪੰਜਾਬ ਰੈਜੀਮੈਂਟ 'ਚ ਤਾਇਨਾਤ ਸਨ ਅਤੇ ਅਰੁਣਾਚਲ ਪ੍ਰਦੇਸ਼ 'ਚ ਭਾਰਤ-ਚੀਨ ਸਰਹੱਦ 'ਚ ਲਾਈਨ ਆਫ਼ ਐਕਚੁਅਲ ਕੰਟਰੋਲ (LAC) 'ਤੇ ਇਨ੍ਹੀ ਦਿਨੀਂ ਤਾਇਨਾਤ ਸਨ। ਹਾਲਾਂਕਿ ਅਧਿਕਾਰਕ ਤੌਰ 'ਤੇ ਮੌਤ ਦੇ ਕਾਰਨਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਦੱਸਿਆ ਜਾ ਰਿਹਾ ਹੈ ਹਿਮਾਚਲੀ ਲਾਲ ਨੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਹਵਾਈ ਮਾਰਗ ਰਾਹੀਂ ਦਿੱਲੀ ਪੁੱਜੇਗੀ, ਜਿਸ ਤੋਂ ਬਾਅਦ ਉਸ ਨੂੰ ਜੱਦੀ ਪਿੰਡ ਲਿਆਇਆ ਜਾਵੇਗਾ। ਆਪਣੇ ਮਾਤਾ ਪਿਤਾ ਦਾ ਇਕੱਲਾ ਪੁੱਤਰ ਸ਼ਹੀਦ ਅੱਤਰ ਰਾਣਾ ਅਜੇ ਕੁਆਰਾ ਸੀ। ਉਨ੍ਹਾਂ ਦੇ ਘਰ 'ਚ ਉਨ੍ਹਾਂ ਤੋਂ ਇਲਾਵਾ 2 ਭੈਣਾਂ ਅਤੇ 3 ਭਰਾ ਹਨ। ਦੱਸ ਦਈਏ ਕਿ ਸਾਲ 1994 ਨੂੰ ਧਾਰ ਚਾਂਦਨਾ ਪੰਚਾਇਤ ਦੇ ਧਾਰ ਪਿੰਡ 'ਚ ਪੈਦਾ ਹੋਏ ਸ਼ਹੀਦ ਅੱਤਰ ਰਾਣਾ 2012 'ਚ ਭਾਰਤੀ ਫੌਜ 'ਚ ਭਰਤੀ ਹੋਏ ਸਨ। ਪੰਚਾਇਤ ਪ੍ਰਧਾਨ ਆਤਮਾ ਰਾਮ ਲੋਧਟਾ ਅਨੁਸਾਰ ਸ਼ਹੀਦ ਦੇ ਵੱਡੇ ਭਰਾ ਦਲੀਪ ਸਿੰਘ ਉਰਫ਼ ਦਿਨੇਸ਼ ਨੂੰ ਫੌਜ ਮੁੱਖ ਦਫ਼ਤਰ ਤੋਂ ਇੱਕ ਅਧਿਕਾਰੀ ਦੁਆਰਾ ਫ਼ੋਨ 'ਤੇ ਉਨ੍ਹਾਂ ਦੀ ਸ਼ਹਾਦਤ ਦੀ ਜਾਣਕਾਰੀ ਦਿੱਤੀ ਗਈ।

 

Have something to say? Post your comment

Subscribe