ਕਾਹਿਰਾ (ਏਜੰਸੀ): ਮਿਸਰ ਦੇ ਸੰਵਿਧਾਨ ਵਿਚ ਪ੍ਰਸਤਾਵਿਤ ਸੋਧਾਂ 'ਤੇ ਜਨਮਤ ਸੰਗ੍ਰਹਿ ਲਈ ਸਨਿਚਰਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਜੇਕਰ ਇਨ੍ਹਾਂ ਬਦਲਾਵਾਂ ਨੂੰ ਲੋਕਾਂ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨਾਲ ਦੇਸ਼ ਵਿਚ ਰਾਸ਼ਟਰਪਤੀ ਫ਼ਤਹਿ ਅਲ-ਸੀਸੀ ਦੀ ਸਥਿਤੀ ਮਜ਼ਬੂਤ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਕਦੀ ਤਖ਼ਤਾਪਲਟ ਕਰਨ ਵਾਲੇ ਸੀਸੀ ਇਥੇ ਫੈਲੀ ਅਸ਼ਾਂਤੀ ਦੇ ਵਿਚਾਲੇ ਖੁੱਦ ਨੂੰ ਸਥਿਰਤਾ ਪ੍ਰਦਾਨ ਕਰਨ ਵਾਲੇ ਵਿਅਕਤੀ ਦੇ ਤੌਰ 'ਤੇ ਪੇਸ਼ ਕਰਦੇ ਹਨ।
ਮਨੁੱਖੀ ਅਧਿਕਾਰਾਂ ਸਮੂਹਾਂ ਦੇ ਪ੍ਰਦਰਸ਼ਨਾਂ ਦੇ ਬਾਵਜੂਦ, ਆਸ ਕੀਤੀ ਜਾ ਰਹੀ ਹੈ ਕਿ ਤਿੰਨ ਦਿਨਾਂ ਤਕ ਚੱਲਣ ਵਾਲੇ ਜਨਮਤ ਸ਼ਗ੍ਰਹਿ ਨਾਲ ਸੰਵਿਧਾਨਿਕ ਬਦਲਾਵਾਂ ਨੂੰ ਵਿਆਪਕ ਮਨਜ਼ੂਰੀ ਮਿਲੇਗੀ। ਇਸ ਨਾਲ ਸੀਸੀ ਅਰਬ ਦੇ ਇਸ ਸੱਭ ਤੋਂ ਵੱਡੇ ਦੇਸ਼ 'ਚ ਘੱਟੋਂ-ਘੱਟ 2024 ਤਕ ਸ਼ਾਸਨ ਵਿਚ ਬਣੇ ਰਹਿ ਸਕਦੇ ਹਨ। ਇਨ੍ਹਾਂ ਸੋਧਾਂ ਤੋਂ ਸੀਸੀ (64) ਛੇ ਸਾਲ ਹੋਰ ਸ਼ਾਸਨ ਚਲਾ ਸਕਦੇ ਹਨ ਅਤੇ ਉਹ ਨਿਆਂਪਾਲੀਕਾ 'ਤੇ ਅਪਣਾ ਕੰਟਰੋਲ ਹੋਰ ਮਜ਼ਬੂਤ ਕਰ ਸਕਦੇ ਹਨ ਨਾਲ ਹੀ ਸਿਆਸਤ 'ਚ ਫ਼ੌਜ ਦੇ ਵੱਧ ਦਖ਼ਲ ਦੀ ਇਜ਼ਾਜਤ ਦੇ ਸਕਦੇ ਹਨ। ਮਿਸਰ ਵਿਚ 2011 'ਚ ਹੋਈ ਇਕ ਕ੍ਰਾਂਤੀ ਤੇ ਸਮੇਂ ਉਸ ਸਮੇਂ ਦੇ ਰਾਸ਼ਟਰਪਤੀ ਹੁਸਨੀ ਮੁਬਾਰਕ ਸਰਕਾਰ ਦਾ ਤਖ਼ਤਾ ਪਲਟ ਗਿਆ ਸੀ ਅਤੇ ਮੁਹੰਮਦ ਮੋਰਸੀ ਨੇ ਸੱਤਾ ਸਾਂਭੀ ਪਰ ਸੀਸੀ ਨੇ 2013 ਵਿਚ ਮੋਰਸੀ ਨੂੰ ਸੱਤਾ ਤੋਂ ਬੇਦਖ਼ਲ ਕਰ ਦਿਤਾ। ਉਨ੍ਹਾ ਮਾਰਚ 2018 ਵਿਚ ਮੁੜ ਚੁਣਿਆ ਗਿਆ।