Monday, April 07, 2025
 
BREAKING NEWS
PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनीअवैध खनन एवं परिवहन रोकने के लिए हरियाणा सरकार प्रतिबद्ध'ਸਿੱਖਿਆ ਕ੍ਰਾਂਤੀ': ਪੰਜਾਬ ਦੇ 12 ਹਜ਼ਾਰ ਸਰਕਾਰੀ ਸਕੂਲਾਂ ਵਿੱਚ 2,000 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਬੁਨਿਆਦੀ ਢਾਂਚਾ ਪ੍ਰਾਜੈਕਟ ਕੀਤੇ ਜਾਣਗੇ ਲੋਕਾਂ ਨੂੰ ਸਮਰਪਿਤ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਪ੍ਰਸ਼ਾਸਨ ਨੇ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਖਿਲਾਫ਼ ਸ਼ਿਕੰਜਾ ਕੱਸਿਆਕੈਬਨਿਟ ਮੰਤਰੀਆਂ ਨੇ ਸ਼੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ’ਚ ਕੀਤੀ ਸ਼ਿਰਕਤ ਰਾਮ ਨੌਮੀ 'ਤੇ ਰਾਮ ਸੇਤੂ ਦੇ ਬ੍ਰਹਮ ਦਰਸ਼ਨ ਕੀਤੇ - ਪ੍ਰਧਾਨ ਮੰਤਰੀ ਮੋਦੀMohali : ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ਤੋਂ ਵਿਦਿਆਰਥੀ ਨੇ ਛਾਲ ਮਾਰ ਕੇ ਦਿੱਤੀ ਜਾਨਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (6 ਅਪ੍ਰੈਲ 2025)ਪੰਜਾਬ ਸਰਕਾਰ ਨੇ ਰੱਦ ਕੀਤੀਆਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਇਹ ਆਦਤਾਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ

ਸਿਆਸੀ

ਦੁਨੀਆਂ ਦੀ 'ਕੋਰੋਨਾ ਕੈਪੀਟਲ' ਬਣਿਆ ਭਾਰਤ, ਹੁਣ ਤਾਂ ਜਵਾਬ ਦੇਣ ਮੋਦੀ... : ਸੁਰਜੇਵਾਲਾ

September 08, 2020 08:04 AM

ਨਵੀਂ ਦਿੱਲੀ : ਕਾਂਗਰਸ ਨੇ ਦੇਸ਼ ਵਿਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 40 ਲੱਖ ਦੇ ਪਾਰ ਜਾਣ ਤੋਂ ਬਾਅਦ ਕਿਹਾ ਹੈ ਕਿ ਭਾਰਤ ਵਿਸ਼ਵ ਦੀ 'ਕੋਰੋਨਾ ਕੈਪੀਟਲ' ਬਣ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿਚ 'ਅਸਫ਼ਲਤਾ' ਬਾਰੇ ਜਵਾਬ ਦੇਣਾ ਚਾਹੀਦਾ ਹੈ।
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਸਰਕਾਰ ਨੂੰ ਸਵਾਲ ਕੀਤਾ ਕਿ ਕੋਰੋਨਾ ਉੱਤੇ ਕੰਟਰੋਲ ਕਿਵੇਂ ਕੀਤਾ ਜਾਵੇਗਾ ਅਤੇ 'ਡੁੱਬਦੀ ਅਰਥ ਵਿਵਸਥਾ' ਨੂੰ ਕਿਵੇਂ ਉਭਾਰਿਆ ਜਾਵੇਗਾ? ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, 'ਮੋਦੀ ਜੀ ਨੇ ਕਿਹਾ ਸੀ, 'ਮਹਾਂਭਾਰਤ ਦਾ ਯੁੱਧ 18 ਦਿਨ ਚੱਲਿਆ ਸੀ ਪਰ 'ਕੋਰੋਨਾ ਤੋਂ ਯੁੱਧ ਜਿੱਤਣ ਵਿਚ 21 ਦਿਨ ਲੱਗਣਗੇ'। ਪਰ 166 ਦਿਨਾਂ ਬਾਅਦ ਵੀ 'ਕੋਰੋਨਾ ਮਹਾਂਮਾਰੀ ਦੀ ਮਹਾਭਾਰਤ' ਦੇਸ਼ ਭਰ ਵਿਚ ਛਿੜੀ ਹੋਈ ਹੈ, ਲੋਕ ਮਰ ਰਹੇ ਹਨ, ਪਰ ਮੋਦੀ ਜੀ ਮੋਰ ਨੂੰ ਦਾਣੇ ਪਾ ਰਹੇ ਹਨ। ਕੋਰੋਨਾ ਨਾਲ ਜੰਗ ਤਾਂ ਜਾਰੀ ਹੈ ਪਰ ਕਮਾਂਡਰ ਗੈਰਹਾਜ਼ਰ ਹੈ।
ਸੁਰਜੇਵਾਲਾ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ, 'ਭਾਰਤ ਅੱਜ ਦੁਨੀਆਂ ਦੀ 'ਕੋਰੋਨਾ ਰਾਜਧਾਨੀ' ਬਣ ਗਿਆ ਹੈ। ਕੋਰੋਨਾ ਮਹਾਂਮਾਰੀ (coronavirus pandemic) ਦੇ ਸੰਕਰਮਣ ਵਿਚ ਭਾਰਤ ਹੁਣ ਦਾ ਦੁਨੀਆਂ ਵਿਚ ਦੂਸਰਾ ਨੰਬਰ ਹੈ। ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ ਕੋਰੋਨਾ ਦੀ ਲਾਗ ਦੇ 90, 633 ਮਾਮਲੇ ਸਾਹਮਣੇ ਆਏ ਹਨ।
ਕਾਂਗਰਸੀ ਆਗੂ ਨੇ ਦਾਅਤਾ ਕੀਤਾ ਕਿਡ ਭਾਰਤ ਵਿਚ ਕੋਰੋਨਾ ਸੰਕਰਮਣ ਦੇ ਮਾਮਲੇ 29 ਦਿਨਾਂ ਵਿਚ 20 ਲੱਖ ਤੋਂ ਵਧ ਕੇ 40 ਲੱਖ ਹੋ ਗਏ ਹਨ। ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਦੀ ਲਾਗ ਹੋਰ ਖ਼ਤਰਨਾਕ ਹੋ ਸਕਦੀ ਹੈ। 30 ਨਵੰਬਰ ਕੋਰੋਨਾ ਤਕ ਸੰਕਰਮਣ ਕੇਸ 1 ਕਰੋੜ, 30 ਦਸੰਬਰ ਤਕ 'ਕੋਰੋਨਾ' ਦੇ ਸੰਕਰਮਣ ਦੇ ਮਾਮਲੇ ਵਧ ਕੇ 1.40 ਕਰੋੜ ਹੋ ਸਕਦੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਸਿਰਫ਼ ਤਿੰਨ ਘੰਟਿਆਂ ਦੇ ਨੋਟਿਸ ਤੋਂ ਬਾਅਦ ਬਿਨਾਂ ਸੋਚੇ ਸਮਝੇ ਤਾਲਾਬੰਦੀ ਕਾਰਨ ਕੋਰੋਨਾ ਮਹਾਂਮਾਰੀ ਨਹੀਂ ਰੁਕੀ, ਬਲਕਿ ਇਸ ਨੇ ਦੇਸ਼ ਦੀ ਆਰਥਿਕਤਾ ਅਤੇ ਲੋਕਾਂ ਦੇ ਰੁਜ਼ਗਾਰ ਦੀ ਰੀੜ ਦੀ ਹੱਡੀ ਤੋੜ ਦਿਤੀ। ਇਹ ਪ੍ਰਧਾਨ ਮੰਤਰੀ ਦੀ ਅਸਫ਼ਲ ਲੀਡਰਸ਼ਿਪ ਹੈ। 'ਸੁਰਜੇਵਾਲਾ ਨੇ ਪੁੱਛਿਆ, 'ਮੋਦੀ ਜੀ ਲੀਡਰਸ਼ਿਪ ਦੀ ਇਸ ਅਸਫ਼ਲਤਾ ਦਾ ਜਵਾਬ ਦਿਓ। ਦੇਸ਼ ਨੂੰ ਦੱਸੋ ਕਿ ਕੋਰੋਨਾ 'ਤੇ ਕੰਟਰੋਲ ਕਿਵੇਂ ਹੋਵੇਗਾ? ਤੁਸੀਂ ਕੋਰੋਨਾ ਦੀ ਲਾਗ ਦੀ ਵਿਸਫੋਟਕ ਸਥਿਤੀ ਨੂੰ ਕਿਵੇਂ ਪਾਰ ਕਰੋਗੇ? ਕਰੋੜਾਂ ਵਿਚ ਜਾਣ ਤੋਂ ਕੋਰੋਨਾ ਦੀ ਲਾਗ ਨੂੰ ਕਿਵੇਂ ਰੋਕਿਆ ਜਾਵੇ? ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ 'ਤੇ ਕਿਵੇਂ ਕਾਬੂ ਪਾਇਆ ਜਾਵੇਗਾ? ਡੁੱਬ ਰਹੀ ਆਰਥਿਕਤਾ ਨੂੰ ਕਿਵੇਂ ਬਚਾਇਆ ਜਾਵੇ? ਕੀ ਕੋਈ ਹੱਲ ਹੈ ਜਾਂ ਰੱਬ ਨੂੰ ਦੋਸ਼ ਦੇ ਦੇਵੋਗੇ?

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਕੈਬਨਿਟ ਮੰਤਰੀਆਂ ਨੇ ਸ਼੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ’ਚ ਕੀਤੀ ਸ਼ਿਰਕਤ

ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀ

ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ

ਗੜ੍ਹਸ਼ੰਕਰ ਹਲਕੇ ਦੇ ਸਾਰੇ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ‘ਸੀਚੇਵਾਲ ਮਾਡਲ’: ਰੋੜੀ

ਮਾਲਵਿੰਦਰ ਸਿੰਘ ਜੱਗੀ ਨੂੰ ਸੇਵਾਮੁਕਤੀ ਦੀ ਪੂਰਵ ਸੰਧਿਆ ਮੌਕੇ ਲੋਕ ਸੰਪਰਕ ਵਿਭਾਗ ਵੱਲੋਂ ਨਿੱਘੀ ਵਿਦਾਇਗੀ

ਬਾਬਾ ਸੀਚੇਵਾਲ ਛੱਪੜਾਂ ਦੇ ਗੰਦੇ ਪਾਣੀ ਦੀ ਸਫ਼ਾਈ ਕਰਨ ਦੇ ਮਾਹਿਰ ਪਰ ਇਨ੍ਹਾਂ ਲੀਡਰਾਂ ਦੀ ਗੰਦੀ ਸੋਚ ਨੂੰ ਸਾਫ਼ ਨਹੀਂ ਕਰ ਸਕਦੇ : CM

"ਬਦਲਦਾ ਪੰਜਾਬ" ਬਜਟ ਪੰਜਾਬ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ: ਹਰਪਾਲ ਸਿੰਘ ਚੀਮਾ

ਪੰਜਾਬ ਸਰਕਾਰ ਵੱਲੋਂ ਵਾਧੂ ਸੂਰਜੀ ਊਰਜਾ ਪੈਦਾ ਕਰਨ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ ਲਾਭ: ਅਮਨ ਅਰੋੜਾ

ਫੈਸਲਾ ਲੈਣ ਦੀ ਤਾਕਤ ਹਾਸਲ ਕਰਨ ਲਈ ਲੜਕੀਆਂ ਦਾ ਸਿਆਸਤ ਵਿੱਚ ਆਉਣਾ ਲਾਜ਼ਮੀ: ਮੁੱਖ ਮੰਤਰੀ

ਕੇਂਦਰੀ ਬਜਟ ਵਿਚ ਪੰਜਾਬ ਨਾਲ ਵਿਤਕਰਾ ਕੀਤਾ ਗਿਆ: ਹਰਸਿਮਰਤ ਕੌਰ ਬਾਦਲ

 
 
 
 
Subscribe