Saturday, November 23, 2024
 

ਮਨੋਰੰਜਨ

ਖਿਡਾਰੀਆਂ ਦੀ ਮਦਦ ਲਈ ਵੀ ਅੱਗੇ ਆਏ ਸੋਨੂੰ ਸੂਦ

September 03, 2020 09:10 AM

ਮੁੰਬਈ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਦਿੱਲੀ ਵਿਚ ਕਰਾਟੇ ਪਲੇਅਰ ਵਿਜੇਂਦਰ ਕੌਰ ਦੀ ਸਰਜਰੀ ਕਰਵਾਈ ਹੈ। ਵਿਜੇਂਦਰ ਕੌਰ ਦੇ ਪੈਰ ਦੀ ਸਰਜਰੀ ਲਈ ਸੋਨੂੰ ਸੂਦ ਨੇ ਮਦਦ ਕੀਤੀ ਹੈ। ਵੀਡੀਓ ਰਾਹੀਂ ਵਿਜੇਂਦਰ ਨੇ ਸੋਨੂੰ ਸੂਦ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਮੈਂ ਜਲਦ ਹੀ ਆਪਣੀ ਗੇਮ (ਖੇਡ) 'ਚ ਵਾਪਸੀ ਕਰਾਂਗੀ ਅਤੇ ਦੇਸ਼ ਲਈ ਮੈਡਲ ਜਿੱਤਾਂਗੀ।

 

ਸੋਨੂੰ ਸੂਦ ਨੇ ਵੀ ਵਿਜੇਂਦਰ ਕੌਰ ਦਾ ਹੌਂਸਲਾ ਵਧਾਇਆ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਅਪਾਹਜ ਕ੍ਰਿਕਟ ਖਿਡਾਰੀ ਧੀਰਜ ਸਿੰਘ, ਜੋ ਸਟੇਟ ਲੈਵਲ ਦਾ ਖਿਡਾਰੀ ਹੈ, ਨੇ ਸੋਨੂੰ ਸੂਦ ਨੂੰ ਆਪਣੇ ਆਟੋਗ੍ਰਾਫ ਨਾਲ ਕ੍ਰਿਕਟ ਬੈਟ ਅਤੇ ਸੀਜ਼ਨ ਬਾਲ ਦੇਣ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਉਹ ਮਿਡਲ ਕਲਾਸ ਪਰਿਵਾਰ ਤੋਂ ਹੈ ਤੇ ਕ੍ਰਿਕਟ ਬੈਟ ਦੀ ਕੀਮਤ 10 ਹਜ਼ਾਰ ਤੋਂ ਵੱਧ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੋਨੂੰ ਸੂਦ ਨੇ ਰਿਪਲਾਈ ਕਰਦੇ ਲਿਖਿਆ "ਐਡਰੈੱਸ ਭੇਜੋ, ਪਹੁੰਚ ਜਾਏਗਾ।"

ਦੱਸਣਯੋਗ ਹੈ ਕਿ ਤਾਲਾਬੰਦੀ 'ਚ ਸੋਨੂੰ ਸੂਦ ਨੇ ਹਰ ਜ਼ਰੂਰਤਮੰਦ ਦੀ ਮਦਦ ਕੀਤੀ ਹੈ। ਭਾਵੇਂ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣਾ ਹੋਵੇ, ਕਿਸੇ ਗਰੀਬ ਕਿਸਾਨ ਪਰਿਵਾਰ ਦੀ ਮਦਦ ਜਾਂ ਫਿਰ ਪਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਹੋਵੇ। ਹਾਲ ਹੀ 'ਚ ਇਸ ਰੀਅਲ ਹੀਰੋ ਨੇ JEE-NEET ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ ਦੀ ਵੀ ਗੱਲ ਕਹੀ ਸੀ। ਇਸ ਵਾਰ ਸੋਨੂੰ ਸੂਦ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਵੀ ਨਜ਼ਰ ਆਏ।

 

Have something to say? Post your comment

Subscribe