Saturday, April 05, 2025
 

ਹੋਰ ਦੇਸ਼

ਪਾਕਿਸਤਾਨ 'ਚ ਬੱਸ ਪਲਟੀ, 8 ਦੀ ਮੌਤ 44 ਜ਼ਖ਼ਮੀ

April 19, 2019 08:41 PM

ਇਸਲਾਮਾਬਾਦ, (ਏਜੰਸੀ) : ਪਾਕਿਸਤਾਨ ਦੇ ਦਖਣੀ ਸਿੰਧ ਸੂਬੇ ਵਿਚ ਸ਼ੁਕਰਵਾਰ ਸਵੇਰੇ ਇਕ ਬੱਸ ਪਲਟ ਗਈ। ਇਸ ਹਾਦਸੇ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਰਿਪੋਰਟ ਮੁਤਾਬਕ ਇਹ ਬੱਸ ਸਿੰਧ ਸੂਬੇ ਦੇ ਬਾਦਿਨ ਖੇਤਰ ਦੇ ਮੋਰਝਹਾਰ ਵਿਚ ਪਲਟੀ। ਬੱਸ ਪਲਟਣ ਦਾ ਕਾਰਨ ਤੇਜ਼ ਗਤੀ ਦਸਿਆ ਜਾ ਰਿਹਾ ਹੈ।
 ਜਾਣਕਾਰੀ ਮੁਤਾਬਕ ਬੱਸ ਸਿੰਧ ਸੂਬੇ ਦੇ ਇਸਲਾਮਾਕੋਟ ਸ਼ਹਿਰ ਤੋਂ ਕਰਾਚੀ ਸ਼ਹਿਰ ਵਲ ਜਾ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿਲਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਬੱਸ ਵਿਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਜ਼ਖਮੀ ਹੋਏ ਯਾਤਰੀਆਂ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

 

Have something to say? Post your comment

 

ਹੋਰ ਹੋਰ ਦੇਸ਼ ਖ਼ਬਰਾਂ

 
 
 
 
Subscribe