Saturday, November 23, 2024
 

ਸਿਆਸੀ

ਡਿਗਦੀ ਅਰਥਵਿਵਸਥਾ ਦਾ ਦੋਸ਼ ''ਭਗਵਾਨ'' 'ਤੇ ਲਾਉਣ ਅਪਰਾਧ : ਸੁਰਜੇਵਾਲਾ

September 03, 2020 07:42 AM

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ GDP ਵਿਕਾਸ ਦਰ 'ਚ ਭਾਰਤੀ ਗਿਰਾਵਟ ਅਤੇ ਚੀਨ ਨਾਲ ਸਹਰੱਦ 'ਤੇ ਰੇੜਕੇ ਨੂੰ ਲੈ ਕੇ ਬੁਧਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰ ਦਿਤਾ ਹੈ ਅਤੇ ਉਨ੍ਹਾਂ ਦੀਆਂ ਗ਼ਲਤ ਨੀਤੀਆਂ ਕਾਰਨ ਅਸੀਂ ਹਰ ਮੋਰਚੇ 'ਤੇ ਕਮਜ਼ੋਰ ਸਾਬਤ ਹੋ ਰਹੇ ਹਾਂ।

ਮੋਦੀ ਵਲੋਂ ਨਿਰਮਿਤ ਤਰਾਸਦੀ ਦੀ ਲਪੇਟ 'ਚ ਹੈ ਭਾਰਤ : ਰਾਹੁਲ

ਰਾਹੁਲ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ ਕਿ ਦੇਸ਼ ਅੱਜ ਮੋਦੀ ਨਿਰਮਿਤ ਤਬਾਹੀ ਦੀ ਲਪੇਟ ਵਿਚ ਹੈ। ਦੇਸ਼ ਵਿਚ ਅੱਜ GDP  -23.9 ਫ਼ੀ ਸਦੀ ਦੀ ਇਤਿਹਾਸਕ ਗਿਰਾਵਟ ਹੈ। ਅੱਜ 45 ਸਾਲ ਵਿਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਹੈ। 12 ਕਰੋੜ ਨੌਕਰੀਆਂ ਚਲੀਆਂ ਗਈਆਂ। ਸੂਬਿਆਂ ਨੂੰ ਉਨ੍ਹਾਂ ਦੇ ਹਿੱਸੇ ਦੇ ਜੀ. ਐੱਸ. ਟੀ. ਦਾ ਬਕਾਇਆ ਨਹੀਂ ਦਿਤਾ ਜਾ ਰਿਹਾ ਹੈ। ਕਾਂਗਰਸ ਆਗੂ ਨੇ ਦਾਅਵਾ ਕੀਤਾ, ''ਕੇਂਦਰ ਸੂਬਿਆਂ ਨੂੰ GST ਦਾ ਬਕਾਇਆ ਨਹੀਂ ਦੇ ਰਿਹਾ ਹੈ। ਦੁਨੀਆਂ ਭਰ 'ਚ ਰੋਜ਼ਾਨਾ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਅਤੇ ਮੌਤਾਂ ਭਾਰਤ 'ਚ ਹੋ ਰਹੀਆਂ ਹਨ। ਸਾਡੀ ਸਰੱਹਦ 'ਤੇ ਬਾਹਰੀ ਤਾਕਤਾਂ ਹਮਲਾਵਰ ਬਣੀਆਂ ਹੋਈਆਂ ਹਨ।''ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, '' ਆਮ ਆਦਮੀ ਸ਼ਾਇਦ GDP ਦਾ ਵਿੱਤੀ ਪ੍ਰਭਾਵ ਤਾਂ ਨਹੀਂ ਜਾਣਦਾ, ਪਰ ਇਹ ਜ਼ਰੂਰ ਸਮਝਦਾ ਹੈ ਕਿ ਨੋਟਬੰਦੀ, ਗ਼ਲਤ ਜੀਐਸਟੀ, ਦੇਸ਼ਬੰਦੀ ਦੇ ਡਿਜਾਸਟਰ ਸਟ੍ਰਾਕ ਨੂੰ ਮਾਸਟਰ ਸਟ੍ਰਾਕ ਦਸਣਾ ਸਫ਼ੇਦ ਝੂਠ।'' ਉਨ੍ਹਾਂ ਕਿਹਾ, ''6 ਸਾਲ ਤੋਂ ਡਿਗਦੀ ਅਰਥਵਿਵਸਥਾ ਦਾ ਦੋਸ਼ ''ਭਗਵਾਨ'' 'ਤੇ ਲਾਉਣਾ ਅਪਰਾਧ ਹੈ।  

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe