ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਵਿਦਿਆਰਥੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਾਰ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਵਿਚ ਨੀਟ ਅਤੇ ਜੇਈਈ ਦੀਆਂ ਪ੍ਰੀਖਿਆਵਾਂ ਦੇ ਮੁੱਦੇ ਦਾ ਹੱਲ ਚਾਹੁੰਦੇ ਸੀ ਪਰ ਉਨ੍ਹਾ ਖਿਡੌਣਿਆਂ 'ਤੇ ਚਰਚਾ ਕੀਤੀ।
ਵਿਦਿਆਰਥੀ ਚਾਹੁੰਦੇ ਸਨ ਪ੍ਰੀਖਿਆ 'ਤੇ ਚਰਚਾ, ਖਿਡੌਣਿਆਂ 'ਤੇ ਨਹੀਂ : ਰਾਹੁਲ
ਰਾਹੁਲ ਨੇ ਕਿਹਾ, 'ਮਨ ਕੀ ਨਹੀਂ, ਵਿਦਿਆਰਥੀਉਂ ਕੀ ਬਾਤ'-ਜੇਈਈ ਨੀਟ ਦੇ ਉਮੀਦਵਾਰ ਪ੍ਰਧਾਨ ਮੰਤਰੀ ਕੋਲੋਂ ਪ੍ਰੀਖਿਆ ਬਾਰੇ ਚਰਚਾ ਦੀ ਉਮੀਦ ਕਰ ਰਹੇ ਸਨ ਪਰ ਪ੍ਰਧਾਨ ਮੰਤਰੀ ਨੇ ਖਿਡੌਣਿਆਂ 'ਤੇ ਚਰਚਾ ਕੀਤੀ।' ਰਾਹੁਲ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਕੋਵਿਡ ਮਹਾਂਮਾਰੀ ਕਾਰਨ ਨੀਟ ਅਤੇ ਜੇਈਈ ਦੀਆਂ ਦਾਖ਼ਲਾ ਪ੍ਰੀਖਿਆਵਾਂ ਟਾਲਣ ਦੀ ਮੰਗ ਕਰ ਰਹੇ ਹਨ। ਇਹ ਪ੍ਰੀਖਿਆਵਾਂ ਸਤੰਬਰ ਵਿਚ ਸ਼ੁਰੂ ਹੋ ਰਹੀਆਂ ਹਨ। ਛੇ ਰਾਜਾਂ ਦੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਵਿਚ ਪਹੁੰਚ ਕਰ ਕੇ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਹੈ ਅਤੇ ਇਨ੍ਹਾਂ ਪ੍ਰੀਖਿਆਵਾਂ ਨੂੰ ਟਾਲਣ ਦੀ ਮੰਗ ਕੀਤੀ ਹੈ।