Friday, November 22, 2024
 

ਸਿਆਸੀ

whats app ਤੇ ਭਾਜਪਾ ਦੀ ਮਿਲੀਭੁਗਤ ਦਾ ਖੁਲਾਸਾ : ਰਾਹੁਲ ਗਾਂਧੀ

August 29, 2020 09:41 PM

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਪਣੇ ਸਿਆਸੀ ਲਾਭ ਲਈ ਸੋਸ਼ਲ ਮੀਡੀਆ ਫੇਸਬੁੱਕ-ਵਟਸਐੱਪ ਦਾ ਇਸਤੇਮਾਲ ਕਰਦੀ ਹੈ ਅਤੇ ਇਨ੍ਹਾਂ ਦੀ ਮਿਲੀਭੁਗਤ ਦਾ ਖੁਲਾਸਾ ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਕੀਤਾ ਹੈ। ਰਾਹੁਲ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਇਸ ਗਠਜੋੜ ਨੂੰ ਲੋਕਤੰਤਰ ਲਈ ਗੰਭੀਰ ਖਤਰਾ ਦਸਿਆ ਹੈ। ਪਾਰਟੀ ਨੇ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਵਟਸਐੱਪ ਦੇ ਮਾਲਕ ਮਾਰਕ ਜ਼ੁਕਰਬਰਗ ਨਾਲ ਕੀਤੀ ਹੈ।
ਪਾਰਟੀ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਅਪਣੀ ਸ਼ਿਕਾਇਤ 'ਚ ਕਿਹਾ ਕਿ ਇਹ ਮਿਲੀਭੁਗਤ ਭਾਰਤੀ ਲੋਕਤੰਤਰ ਲਈ ਗੰਭੀਰ ਚੁਣੌਤੀ ਪੈਦਾ ਕਰਦਾ ਹੈ, ਇਸ ਲਈ ਇਸ ਮਿਲੀਭਗਤ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ੇਸਬੁੱਕ ਅਤੇ ਭਾਜਪਾ ਦਰਮਿਆਨ ਮਿਲੀਭਗਤ ਦਾ ਖੁਲਾਸਾ ਅਮਰੀਕਾ ਤੋਂ ਪ੍ਰਕਾਸ਼ਿਤ ਵਾਲ ਸਟਰੀਟ ਜਨਰਲ 'ਚ ਹੋਇਆ ਸੀ ਅਤੇ ਇਸ ਦੀ 17 ਅਗੱਸਤ ਨੂੰ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਪਰ ਹੁਣ ਅਮਰੀਕੀ ਮੈਗਜ਼ੀਨ ਟਾਈਮ ਨੇ ਭਾਜਪਾ ਵਟਸਐੱਪ ਦਰਮਿਆਨ ਮਿਲੀਭੁਗਤ ਦਾ ਖੁਲਾਸਾ ਕੀਤਾ ਹੈ ਅਤੇ ਇਸ ਮਾਮਲੇ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਰਾਹੁਲ ਨੇ ਟਵੀਟ ਕੀਤਾ, ''ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਵਟਸਐੱਪ-ਭਾਜਪਾ ਦੀ ਮਿਲੀਭਗਤ ਦਾ ਖੁਲਾਸਾ ਕੀਤਾ ਹੈ। ਵਟਸਐੱਪ ਦਾ ਕਰੀਬ 40 ਕਰੋੜ ਭਾਰਤੀ ਉਪਯੋਗ ਕਰਦੇ ਹਨ ਅਤੇ ਹੁਣ ਭੁਗਤਾਨ ਕਰਨ ਲਈ ਇਸ ਦਾ ਇਸਤੇਮਾਲ ਕਰਨ ਦੀ ਫਿਰਾਕ 'ਚ ਹੈ, ਜਿਸ ਲਈ ਮੋਦੀ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੈ। ਅਜਿਹੇ 'ਚ ਵਟਸਐੱਪ ਭਾਜਪਾ ਦੀ ਗ੍ਰਿਫ਼ਤ 'ਚ ਹੈ।'' ਜ਼ਿਕਰਯੋਗ ਹੈ ਕਿ ਵਟਸਐੱਪ ਦੀ ਮਲਕੀਅਤ ਫ਼ੇਸਬੁੱਕ ਕੋਲ ਹੈ।
ਕਾਂਗਰਸ ਬੁਲਾਰੇ ਪਵਨ ਖੇੜਾ ਅਤੇ ਪਾਰਟੀ ਦੇ ਡਾਟਾ ਵਿਸ਼ਲੇਸ਼ਣ ਵਿਭਾਗ ਦੇ ਪ੍ਰਧਾਨ ਪ੍ਰਵੀਣ ਚੱਕਰਵਰਤੀ ਨੇ ਪੱਤਰਕਾਰਾਂ ਤੋਂ ਕਿਹਾ ਕਿ ਭਾਜਪਾ ਅਤੇ ਫ਼ੇਸਬੁੱਕ ਇੰਡੀਆ ਦੇ ਲੋਕਾਂ ਵਿਚਕਾਰ ਕਥਿਤ ਸੰਬੰਧ ਦੇ ਮਾਮਲੇ ਦੀ ਜਾਂਚ ਜੀਪੀਸੀ ਰਾਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫ਼ੇਸਬੁੱਕ ਵਲੋਂ ਅਪਣੀ ਭਾਰਤੀ ਸ਼ਾਖਾ ਦੀ ਜਿਸ ਜਾਂਚ ਦਾ ਆਦੇਸ਼ ਦਿਤਾ ਗਿਆ ਉਸ ਦੀ ਰੀਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe