ਚੰਡੀਗੜ੍ਹ : ਇਸ ਵਾਰ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਪੰਜਾਬ 'ਚ ਨਹੀਂ ਬਲਕਿ ਯੂਪੀ ਦੇ ਗੋਂਡਾ ਵਿਚ ਹੋ ਰਹੀ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (Wrestling Federation of India) ਵੱਲੋਂ 65ਵੀਂ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ (Senior Wrestling Championship) ਦਸੰਬਰ ਵਿੱਚ ਹੋਣ ਜਾ ਰਹੀ ਹੈ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਪੰਜਾਬ ਕੁਸ਼ਤੀ ਸੰਸਥਾ ਵੀ ਕਮਰ ਕੱਸਣ ਜਾ ਰਹੀ ਹੈ।
ਕੋਰੋਨਾ ਕਾਰਨ ਭਲਵਾਨਾਂ ਨੂੰ ਡੰਮੀ ਦੇ ਨਾਲ ਅਭਿਆਸ ਕਰਨਾ ਪਵੇਗਾ। ਵਾਇਰਸ ਦੀ ਗੰਭੀਰਤਾ ਘੱਟ ਹੋਣ ਨਾਲ ਹੀ ਇਕ ਭਲਵਾਨ ਦੂਜੇ ਭਲਵਾਨ ਨਾਲ ਅਭਿਆਸ ਕਰ ਸਕੇਗਾ। ਪਿਛਲੇ ਸਾਲ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਪੰਜਾਬ ਦੇ ਜਲੰਧਰ ਵਿੱਚ ਹੋਈ ਸੀ। ਪੰਜਾਬ ਨੇ ਓਵਰਆਲ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ। ਚੈਂਪੀਅਨਸ਼ਿਪ ਦੀਆਂ ਤਿਆਰੀਆਂ ਨੂੰ ਲੈ ਕੇ 29 ਅਗਸਤ ਨੂੰ ਮੀਟਿੰਗ ਰੱਖੀ ਗਈ ਹੈ। ਹਰ ਖਿਡਾਰੀ ਬਿਨਾਂ ਮੈਦਾਨ ਦੇ ਘਰ ਵਿੱਚ ਬੈਠ ਕੇ ਉਕਤਾ ਚੁੱਕਾ ਹੈ। ਚੈਂਪੀਅਨਸ਼ਿਪ ਦਾ ਹਿੱਸਾ ਬਣਨ ਲਈ ਭਲਵਾਨਾਂ ਨੂੰ ਰਿੰਗ ਵਿੱਚ ਉਤਰਨਾ ਹੀ ਪਵੇਗਾ। ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਲਵਾਨਾਂ ਨੂੰ ਅਭਿਆਸ ਕਰਵਾਇਆ ਜਾਵੇਗਾ।