ਤਰਨ ਤਾਰਨ : ਬੀ. ਐੱਸ. ਐੱਫ. ਦੀ 103 ਬਟਾਲੀਅਨ ਦੀ ਸਰਹੱਦੀ ਚੌਕੀ ਡੱਲ ਅਧੀਨ ਆਉਂਦੇ ਇਲਾਕੇ 'ਚੋਂ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਹਿੰਦ-ਪਾਕਿਸਤਾਨ ਸਰਹੱਦ 'ਤੇ ਤਿੰਨ ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕਰ ਦੇਣ ਦੀ ਖ਼ਬਰ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਪਾਕਿਸਤਾਨੀ ਘੁਸਪੈਠੀਏ ਤਸਕਰੀ ਦੇ ਸੰਬੰਧ 'ਚ ਭਾਰਤ ਦੇ ਇਲਾਕੇ 'ਚ ਦਾਖ਼ਲ ਹੋਏ ਸਨ, ਜੋ ਕਿ ਬੀ. ਐੱਸ. ਐੱਫ. ਦੀ ਗੋਲੀਆਂ ਦਾ ਸ਼ਿਕਾਰ ਹੋ ਗਏ। ਖ਼ਬਰ ਲਿਖੇ ਜਾਣ ਤੱਕ BSF ਦੀ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਇਸ ਦੌਰਾਨ ਨਸ਼ੀਲੇ ਪਦਾਰਥ ਤੇ ਅਸਲਾ ਬਰਾਮਦ ਹੋਣ ਦੀ ਆਸ ਹੈ।