ਜੇਕਰ ਤੁਸੀਂ ਵੀ ਇੰਸਟਾਗ੍ਰਾਮ, ਟਿਕਟੌਕ ਜਾਂ ਯੂਟਿਊਬ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਦੁਨੀਆ ਭਰ ਦੇ 23.5 ਕਰੋੜ ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟੌਕ ਯੂਜ਼ਰਸ ਦੀ ਨਿੱਜੀ ਜਾਣਕਾਰੀ ਜਨਤਕ ਹੋ ਗਈ ਹੈ। ਇਸ ਵੱਡੇ ਡਾਟਾ ਲੀਕ ਦੀ ਜਾਣਕਾਰੀ ਸਕਿਓਰਟੀ ਰਿਸਰਚ ਕੰਪਨੀ ਕਾਮਪੇਰੀਟੇਕ (Comparitech) ਨੇ ਦਿੱਤੀ ਹੈ। ਹਾਲ ਹੀ 'ਚ ਡਾਰਕ ਵੈੱਬ ਦੇ ਫੋਰਮ 'ਤੇ 15 ਬਿਲੀਅਨ ਲਾਗਇਨ ਡਿਟੇਲ ਲੀਕ ਹੋਈ ਸੀ ਜਿਨ੍ਹਾਂ 'ਚੋਂ 386 ਮਿਲੀਅਨ ਡਾਟਾ ਨੂੰ ਹੈਕਰ ਨੇ ਜਨਤਕ ਕਰ ਦਿੱਤਾ ਸੀ। ਇਸ ਡਾਟਾ ਲੀਕ 'ਤੇ ਅਜੇ ਤੱਕ ਟਿਕਟੌਕ, ਇੰਸਟਾਗ੍ਰਾਮ ਜਾਂ ਯੂਟਿਊਬ ਦਾ ਕੋਈ ਬਿਆਨ ਨਹੀਂ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 100 ਮਿਲੀਅਨ ਇੰਸਟਾਗ੍ਰਾਮ ਯੂਜ਼ਰਸ ਦਾ ਡਾਟਾ ਲੀਕ ਹੋਇਆ ਹੈ ਜਿਨ੍ਹਾਂ 'ਚ ਯੂਜ਼ਰਸ ਦੀ ਪ੍ਰੋਫਾਈਲ ਦੀ ਪੂਰੀ ਜਾਣਕਾਰੀ ਹੈ। ਉੱਥੇ, 42 ਮਿਲੀਅਨ ਟਿਕਟੌਕ ਯੂਜ਼ਰਸ ਦਾ ਡਾਟਾ ਲੀਕ ਹੋਇਆ ਹੈ, ਜਦਕਿ 4 ਮਿਲੀਅਨ ਯੂਟਿਊਬ ਯੂਜ਼ਰਸ ਦੀ ਨਿੱਜੀ ਜਾਣਕਾਰੀ ਖਤਰੇ 'ਚ ਹੈ। ਲੀਕ ਡਾਟਾ 'ਚ ਪ੍ਰੋਫਾਈਲ ਨਾਂ, ਪ੍ਰੋਫਾਈਲ ਫੋਟੋ, ਅਕਾਊਂਟ ਡਿਸਕਰੀਪਸ਼ਨ, ਅਕਾਊਂਟ ਇੰਗੇਜਮੈਂਟ, ਫਾਲੋਅਰਸ ਦੀ ਗਿਣਤੀ, ਫਾਲੋਅਰਸ ਗ੍ਰੋਥ ਰੇਟ, ਇੰਡੀਅਨਸ ਏਜ, ਲੋਕੇਸ਼ਨ, ਲਾਈਕਸ ਵਰਗੀਆਂ ਜਾਣਕਾਰੀ ਸ਼ਾਮਲ ਹਨ। ਇਹ ਲੀਕ ਜਾਣਕਾਰੀਆਂ ਹੈਕਰਸ ਅਤੇ ਸਕੈਮਰਸ ਲਈ ਤੁਹਾਡੇ ਖਜਾਨੇ ਦੀ ਚਾਬੀ ਤੋਂ ਘੱਟ ਨਹੀਂ ਹੈ। ਇਨ੍ਹਾਂ ਜਾਣਕਾਰੀਆਂ ਦਾ ਇਸਤੇਮਾਲ ਕਰਕੇ ਹੈਕਰਸ ਤੁਹਾਨੂੰ ਸ਼ਿਕਾਰ ਬਣਾ ਸਕਦੇ ਹਨ, ਬਲੈਕਮੇਲ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਨਾਂ ਅਤੇ ਪ੍ਰੋਫਾਈਲ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ।
ਕੀ ਹੈ ਡਾਟਾ ਲੀਕ ਹੋਣ ਦਾ ਕਾਰਨ ?
ਅਜੇ ਤੱਕ ਇਸ ਵੱਡੇ ਡਾਟਾ ਲੀਕ ਦੇ ਸੋਰਸ ਦੇ ਬਾਰੇ 'ਚ ਸਟੀਕ ਜਾਣਕਾਰੀ ਤਾਂ ਨਹੀਂ ਮਿਲੀ ਹੈ ਪਰ ਪਹਿਲੀ ਨਜ਼ਰ 'ਚ ਇਸ ਲੀਕ ਦਾ ਕਾਰਣ ਅਨਸਕਿਓਰਟ ਡਾਟਾਬੇਸ ਦੱਸਿਆ ਜਾ ਰਿਹਾ ਹੈ। ਅਨਸਕਿਓਰਟ ਡਾਟਾਬੇਸ ਅੱਜ ਕੱਲ ਡਾਟਾ ਲੀਕ ਦਾ ਸਭ ਤੋਂ ਵੱਡਾ ਕਾਰਣ ਬਣਿਆ ਹੈ। ਕੁਝ ਦਿਨ ਪਹਿਲਾਂ ਹੀ ਭਾਰਤ 'ਚ ਯੂ.ਪੀ.ਆਈ. ਡਾਟਾ ਲੀਕ ਦੀ ਰਿਪੋਰਟ ਸਾਹਮਣੇ ਆਈ ਸੀ। ਯੂ.ਪੀ.ਆਈ. ਡਾਟਾ ਲੀਕ ਵੀ ਅਨਸਕਿਓਰਟ ਡਾਟਾਬੇਸ ਕਾਰਣ ਹੋਇਆ ਸੀ। ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟੌਕ ਯੂਜ਼ਰਸ ਦੇ ਡਾਟਾ ਲੀਕ ਦੇ ਬਾਰੇ 'ਚ ਕਾਮਪੇਰੀਟੇਕ ਦੇ ਇਕ ਰਿਸਰਚਰ ਨੇ ਇਕ ਅਗਸਤ ਨੂੰ ਹੀ ਜਾਣਕਾਰੀ ਦਿੱਤੀ ਸੀ।
ਕੀ ਹੋ ਸਕਦਾ ਹੈ ਨੁਕਸਾਨ ?
ਇਹ ਲੀਕ ਜਾਣਕਾਰੀਆਂ ਹੈਕਰਸ ਅਤੇ ਸਕੈਮਰਸ ਲਈ ਤੁਹਾਡੇ ਖਜਾਨੇ ਦੀ ਚਾਬੀ ਤੋਂ ਘੱਟ ਨਹੀਂ ਹੈ। ਇਨ੍ਹਾਂ ਜਾਣਕਾਰੀਆਂ ਦਾ ਇਸਤੇਮਾਲ ਕਰਕੇ ਹੈਕਰਸ ਤੁਹਾਨੂੰ ਸ਼ਿਕਾਰ ਬਣਾ ਸਕਦੇ ਹਨ, ਬਲੈਕਮੇਲ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਨਾਂ ਅਤੇ ਪ੍ਰੋਫਾਈਲ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ।