ਸੰਗਰੂਰ : ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਪੀੜਤ ਦੋ ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਵੱਧ ਕੇ 65 ਹੋ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸ਼ੇਰਪੁਰ ਬਲਾਕ ਦੇ 52 ਸਾਲਾ ਬਲਦੇਵ ਰਾਜ ਦੀ ਮੌਤ ਡੀ. ਐੱਮ. ਸੀ. ਲੁਧਿਆਣਾ ਅਤੇ ਸੁਨਾਮ ਦੇ 65 ਸਾਲਾ ਡਾ. ਸਤਪਾਲ ਸਿੰਘ ਸਿੰਗਲਾ ਮੌਤ ਮੁਹਾਲੀ ਦੇ ਹਸਪਤਾਲ 'ਚ ਹੋਈ ਹੈ।