Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਅਕਾਲੀਆਂ ਨੂੰ ਸਿਰਫ ਸਿਆਸਤ ਚਮਕਾਉਣ ਤੱਕ ਮਤਲਬ: ਕੈਪਟਨ

August 20, 2020 09:19 AM

ਕੋਵਿਡ ਮਹਾਂਮਾਰੀ ਦੇ ਸੰਕਟਮਈ ਦੌਰ ਵਿੱਚ ਵੀ ਵਿਰੋਧੀ ਧਿਰ ਵੱਲੋਂ ਪੰਜਾਬ ਵਿੱਚ ਆਪਣੀ ਸੌੜੀ ਸਿਆਸਤ ਜਾਰੀ ਰੱਖਣ ਨੂੰ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਬੁਲਾਉਣਾ ਸਰਕਾਰ ਦੀ ਸੰਵਿਧਾਨਕ ਜ਼ਰੂਰਤ ਹੈ ਜਿਵੇਂ ਇਸ ਵੱਲੋਂ ਦੋ ਦਿਨ ਪਹਿਲਾਂ ਕੀਤੇ ਅਧਿਕਾਰਤ ਐਲਾਨ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਦੋਸ਼ਾਂ ਦੇ ਉਲਟ ਲੋਕਾਂ ਨਾਲ ਕੋਝਾ ਮਜ਼ਾਕ ਉਨ੍ਹਾਂ ਦੀ ਸਰਕਾਰ ਵੱਲੋਂ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਵੱਲੋਂ ਕੀਤਾ ਗਿਆ ਹੈ, ਜਿਸ ਦੀ ਬਤੌਰ ਵਿਧਾਇਕ ਵਿਧਾਨ ਸਭਾ ਵਿੱਚ ਹਾਜ਼ਰੀ ਦਾ ਨਿਰਾਸ਼ਾਮਈ ਰਿਕਾਰਡ ਦਰਸਾਉਂਦਾ ਹੈ ਕਿ ਉਸ ਵੱਲੋਂ ਵਿਧਾਨ ਸਭਾ ਅਤੇ ਇਸਦੇ ਸੈਸ਼ਨ ਨੂੰ ਕਿੰਨੀ ਘੱਟ ਮਹੱਤਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਰਚ 2017 ਤੋਂ ਮਈ 2019 ਵਿਧਾਇਕ ਹੁੰਦਿਆਂ ਸੁਖਬੀਰ ਵੱਲੋਂ ਸੈਸ਼ਨ ਦੇ 40 ਦਿਨਾਂ ਵਿੱਚੋਂ ਕੇਵਲ 16 ਦਿਨ ਹਾਜ਼ਰੀ ਭਰੀ ਗਈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾਂ ਦੀ ਪ੍ਰਤੀਕ੍ਰਿਆ 'ਤੇ ਹੈਰਾਨੀ ਪ੍ਰਗਟ ਕਰਦਿਆਂ ਇਸ ਨੂੰ ਸਿਰਫ ਹਾਸੋਹੀਣਾ ਹੀ ਨਹੀਂ ਕਰਾਰ ਦਿੱਤਾ ਸਗੋਂ ਸੂਬੇ ਦੀਆਂ ਦੋਵਾਂ ਵਿਰੋਧੀ ਧਿਰਾਂ ਵੱਲੋਂ ਸੰਵੇਦਨਸ਼ੀਲਤਾ ਤੇ ਸਰੋਕਾਰਾਂ ਨੂੰ ਦਿੱਤੀ ਤਿਲਾਂਜਲੀ ਦਾ ਵਿਖਾਵਾ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਦੋਵੇਂ ਧਿਰਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਨੀਵਾਣ ਤੱਕ ਚਲੀਆਂ ਗਈਆਂ ਹਨ ਜਦਕਿ ਲੋਕਾਂ ਦੀ ਇਕੋ ਇਕ ਚਿੰਤਾ ਮੌਜੂਦਾ ਸਮੇਂ ਆਪਣੇ ਆਪ ਨੂੰ ਕੋਰੋਨਾਵਾਇਰਸ ਤੋਂ ਬਚਾਉਣਾ ਹੈ ਜੋ ਪੰਜਾਬ ਵਿੱਚ ਸਿੱਖਰ ਵੱਲ ਵੱਧ ਰਿਹਾ ਹੈ ਅਤੇ ਹਾਲਾਤਾਂ ਦੇ ਮੁੜ ਆਮ ਵਰਗੇ ਹੋਣ ਤੋਂ ਪਹਿਲਾਂ ਸੂਬੇ ਲਈ ਘਾਤਕ ਸਿੱਧ ਹੋ ਸਕਦਾ ਹੈ।

ਸੁਖਬੀਰ ਬਾਦਲ ਵੱਲੋਂ ਕੀਤੀ ਟਿੱਪਣੀ ਕਿ ਇਕ ਦਿਨ ਦਾ ਸੈਸ਼ਨ ਸਰਕਾਰ ਵੱਲੋਂ ਇਸ ਗੱਲ ਨੂੰ ਸਹੀ ਠਹਿਰਾਉਣ ਦਾ ਸਬੂਤ ਹੈ ਕਿ ਇਹ ਸਾਸ਼ਨ ਚਲਾਉਣ ਦਾ ਅਧਿਕਾਰ ਗਵਾ ਚੁੱਕੀ ਹੈ, ਬਾਰੇ ਪ੍ਰਤੀਕ੍ਰਿਆ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਲੋਕਾਂ ਵੱਲੋਂ ਬਹੁਮੱਤ ਦਿੱਤਾ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਠੀਭਰ ਵਿਧਾਇਕਾਂ ਦੇ ਵਿਧਾਨ ਸਭਾ ਵਿੱਚ ਸਮਰਥਨ ਦੀ ਜ਼ਰੂਰਤ ਨਹੀਂ।

ਸਰਕਾਰ ਉੱਪਰ ਇਕ ਦਿਨ ਦਾ ਸੈਸ਼ਨ ਬਲਾਉਣ ਲਈ ਦਬਾਉ ਸਿਰਫ ਸੰਵਿਧਾਨਕ ਸੀ, ਮੁੱਖ ਮੰਤਰੀ ਨੇ ਇਹ ਕਹਿੰਦਿਆਂ ਸੁਖਬੀਰ ਨੂੰ ਸੰਵਿਧਾਨ ਪੜਨ ਦੀ ਅਪੀਲ ਕੀਤੀ ਜਿਸਦੇ ਸਿਧਾਤਾਂ ਅਤੇ ਨਿਯਮਾਂ 'ਤੇ ਚੱਲਣਾ ਅਕਾਲੀਆਂ ਨੇ ਲੰਮਾਂ ਸਮਾਂ ਪਹਿਲਾਂ ਹੀ ਛੱਡ ਦਿੱਤਾ ਸੀ। ਇਹ ਦੱਸਦਿਆਂ ਕਿ ਕਈ ਮੰਤਰੀ, ਵਿਧਾਇਕ ਅਤੇ ਅਧਿਕਾਰੀ ਮੌਜੂਦਾ ਸਮੇਂ ਜਾਂ ਤਾਂ ਕੋਵਿਡ ਪਾਜ਼ੇਟਿਵ ਹਨ ਜਾਂ ਇਕਾਂਤਵਾਸ ਵਿੱਚ ਹਨ, ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਸੁਖਬੀਰ ਨੂੰ ਜ਼ਮੀਨੀ ਹਕੀਕਤਾਂ ਬਾਰੇ ਪਤਾ ਹੀ ਨਹੀਂ ਜਾਂ ਇਨ੍ਹਾਂ ਦੀ ਪ੍ਰਵਾਹ ਹੀ ਨਹੀਂ। ਸੂਬੇ ਅੰਦਰ 34400 ਲੋਕ ਕਰੋਨਾਂ ਪਾਜ਼ੇਟਿਵ ਹੋ ਚੁੱਕੇ ਹਨ ਅਤੇ ਹੁਣ ਤੱਕ 898 ਮੌਤਾਂ (ਅਗਸਤ 18 ਨੂੰ ਇਕ ਦਿਨ ਵਿੱਚ1704 ਲੋਕਾਂ ਦੇ ਪਾਜ਼ੇਟਿਵ ਹੋਣ ਅਤੇ 35 ਮੌਤਾਂ ਦੀਆਂ ਰਿਪੋਰਟਾਂ ਸਮੇਤ) ਸਥਿਤੀ ਬਹੁਤ ਚਿੰਤਾਮਈ ਹੈ। ਉਨ੍ਹਾਂ ਅੱਗੇ ਕਿਹਾ ਕਿ 366 ਲੋਕ ਆਕਸੀਜਨ ਸਪੋਰਟ 'ਤੇ ਹਨ ਅਤੇ 3 ਨਾਜ਼ੁਕ ਹਾਲਤ ਵਿੱਚ ਵੈਂਟੀਲੇਟਰਾਂ 'ਤੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਉਨ੍ਹਾਂ ਦੀ ਸਰਕਾਰ ਸੁਖਬੀਰ ਦੀਆਂ ਬੇਤੁਕੀਆਂ ਸੁਣਨ ਨਾਲੋਂ ਗੰਭੀਰ ਸੰਕਟ ਨਾਲ ਨਜਿੱਠਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੁਖਬੀਰ ਲੋਕਾਂ ਦੇ ਹਿੱਤਾਂ ਪ੍ਰਤੀ ਗੰਭੀਰਤਾ ਨਾਲ ਚਿੰਤਤ ਹੈ ਤਾਂ ਉਸਨੂੰ ਆਪਣੀ ਸ਼ਕਤੀ ਲੋਕਾਂ ਨੂੰ ਮਹਾਂਮਾਰੀ ਵਿਚੋਂ ਕੱਢਣ 'ਤੇ ਲਾਉਣੀ ਚਾਹੀਦੀ ਹੈ ਬਜਾਏ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਉਭਾਰਨ ਲਈ ਭੜਕਾਊ ਬਿਆਨਬਾਜ਼ੀ ਕਰਨ ਦੇ। ਉਨ੍ਹਾਂ ਨਾਲ ਹੀ ਕਿਹਾ ਕਿ ਨਿਰਅਧਾਰ ਮੁੱਦਿਆਂ 'ਤੇ ਗੈਰਜ਼ਰੂਰੀ ਸ਼ੋਰ-ਸ਼ਰਾਬਾ ਕਰਨ ਦੀ ਥਾਂ ਅਕਾਲੀਆਂ ਨੂੰ ਕੋਵਿਡ ਨਾਲ ਲੜਾਈ ਵਿਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਾ ਹੀ ਸ਼੍ਰੋਮਣੀ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਪਾਸ ਲੋਕਾਂ ਅੱਗੇ ਰੱਖਣ ਲਈ ਕੋਈ ਵੀ ਮਹੱਤਵਪੂਰਨ ਮੁੱਦਾ ਹੈ ਅਤੇ ਇਸ ਕਰਕੇ ਦੋਵਾਂ ਵੱਲੋਂ ਮਹਾਂਮਾਰੀ ਦਰਮਿਆਨ ਢੀਠਤਾ ਭਰੇ ਢਕਵੰਜਾਂ ਦਾ ਆਸਰਾ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਆਪ ਆਗੂ ਚੀਮਾ ਦੇ ਦੋਸ਼ਾਂ ਕਿ ਪੰਜਾਬ ਸਰਕਾਰ ਅਹਿਮ ਮੁੱਦਿਆਂ 'ਤੇ ਬਹਿਸ ਤੋਂ ਭੱਜ ਰਹੀ ਹੈ, ਬਾਰੇ ਪ੍ਰਤੀਕ੍ਰਿਆ ਪ੍ਰਗਟਾਉਂਦਿਆਂ ਪੁੱਛਿਆ, ''ਮੌਜੂਦਾ ਸਮੇਂ ਸਾਡੇ ਲਈ ਪੂਰੀ ਤਾਕਤ ਨਾਲ ਕੋਵਿਡ ਖਿਲਾਫ ਲੜਨ ਤੋਂ ਇਲਾਵਾ ਇਥੇ ਹੋਰ ਕਿਹੜਾ ਵੱਡਾ ਗੰਭੀਰ ਮਸਲਾ ਹੋ ਸਕਦਾ ਹੈ।''

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਕੰਮ ਕਰਨ ਦਾ ਹੈ ਨਾ ਕਿ ਬਹਿਸਾਂ ਦਾ, ਪਰ ਨਾ ਹੀ ਸ਼੍ਰੋਮਣੀ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਇਸ ਪ੍ਰਤੀ ਗੰਭੀਰ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਸਿਰਫ ਇਕੋ ਸਰੋਕਾਰ ਆਪਣੇ ਸਿਆਸੀ ਨੁਕਤਿਆਂ ਨੂੰ ਪਹਿਲ ਦੇਣਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ''ਸਾਡੇ ਲੋਕ ਪੀੜਾ ਹੰਢਾ ਰਹੇ ਹਨ ਅਤੇ ਮਰ ਰਹੇ ਹਨ ਪਰ ਅਕਾਲੀ ਅਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਇਸ ਪੀੜਾ ਨਾਲ ਕੋਈ ਸਰੋਕਾਰ ਨਹੀਂ।'' ਉਨ੍ਹਾਂ ਨਾਲ ਹੀ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਵਿਰੋਧੀ ਵਤੀਰਾ ਹੀ ਸੀ ਜਿਸਦਾ ਮੁੱਲ ਇਸ ਨੂੰ ਪਿਛਲੀਆਂ ਕਈ ਚੋਣਾਂ ਵਿੱਚ ਤਾਰਨਾ ਪਿਆ ਹੈ ਅਤੇ ਇਸੇ ਤਰ•ਾਂ ਦਿੱਲੀ ਦੇ ਲੋਕਾਂ ਦੀ ਤਰਸਯੋਗ ਹਾਲਤ ਲਈ ਆਮ ਆਦਮੀ ਪਾਰਟੀ ਦਾ ਲੋਕ ਵਿਰੋਧੀ ਰਵੱਈਆ ਜ਼ਿੰਮੇਵਾਰ ਹੈ।

 

Have something to say? Post your comment

Subscribe