ਜਲਾਲਾਬਾਦ : ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਬੇਟੇ ਜਤਿਨ ਆਵਲਾ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਫੇਸਬੁੱਕ ਅਕਾਊਂਟ "ਕਾਂਗਰਸ ਪਾਰਟੀ ਜਲਾਲਾਬਾਦ ਪੱਛਮੀ " ਉਪਰ ਪਾਈ ਪੋਸਟ ਵਿੱਚ ਜਤਿਨ ਆਵਲਾ ਨੇ ਲਿਖਿਆ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ।
ਪਿਛਲੇ ਕਈ ਦਿਨਾਂ ਤੋਂ ਕੁਝ ਕੋਰੋਨਾ ਦੇ ਹਲਕੇ ਲੱਛਣਾਂ ਦੇ ਚੱਲਦੇ ਮੈਂ ਕੋਰੋਨਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੀਟਿਵ ਆਈ ਹੈ । ਹੁਣ ਮੈਂ ਇਕਾਂਤਵਾਸ ਹਾਂ ਅਤੇ ਅਤੇ ਬਿਲਕੁਲ ਤੰਦਰੁਸਤ ਹਾਂ ।
ਜਲਦੀ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ । ਇਸ ਦਾ ਪਤਾ ਚੱਲਦੇ ਸੈਂਕੜੇ ਸਮਰਥਕਾਂ ਵੱਲੋਂ ਫੇਸਬੁੱਕ ਉੱਪਰ ਕੁਮੈਂਟ ਕਰਕੇ ਜਤਿਨ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਜਾ ਰਹੀ ਹੈ ।