ਜਲੰਧਰ : ਸਥਾਨਕ ਮੁਹੱਲਾ ਨੰਬਰ 26 ਜਲੰਧਰ ਕੈਂਟ ਵਿਖੇ ਉਸਾਰੇ ਜਾ ਰਹੀ ਇਕ ਘਰ ਦੀ ਖੋਦਾਈ ਦੌਰਾਨ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਜੰਗ ਲਗਾ 455 ਬੋਰ ਦਾ ਰਿਵਾਲਵਰ ਮਿਲਿਆ। ਮੌਕੇ 'ਤੇ ਪਹੁੰਚੇ ਥਾਣਾ ਛਾਉਣੀ ਦੇ ਮੁਖੀ ਰਾਮਪਾਲ ਨੇ ਰਿਵਾਲਵਰ ਨੂੰ ਕਬਜ਼ੇ ’ਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਨੰਬਰ 26 ਵਿਖੇ ਰਹਿਣ ਵਾਲੇ ਦੀਪਕ ਚੌਹਾਨ ਵੱਲੋਂ ਆਪਣੇ ਘਰ ਦੀ ਉਸਾਰੀ ਕਰਨ ਲਈ ਕੁਝ ਪ੍ਰਵਾਸੀ ਮਜ਼ਦੂਰ ਲਾਏ ਗਏ ਸਨ ਅਤੇ ਜਦੋਂ ਉਕਤ ਮਜ਼ਦੂਰਾਂ ਵੱਲੋਂ ਖੋਦਾਈ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਇਕ ਰਿਵਾਲਵਰ ਮਿਲਿਆ, ਜਿਸ ਨੂੰ ਬਹੁਤ ਹੀ ਜੰਗਾਲ ਲੱਗਾ ਹੋਇਆ ਸੀ । ਦੇਖਣ ਨੂੰ ਉਕਤ ਰਿਵਾਲਵਰ ਬਹੁਤ ਹੀ ਪੁਰਾਣਾ ਲੱਗ ਰਿਹਾ ਹੈ।