Saturday, November 23, 2024
 

ਪੰਜਾਬ

ਗੋਨਿਆਣਾ ਦਾ ਨਿੱਜੀ ਹਸਪਤਾਲ ਇਕ ਹਫਤੇ ਲਈ ਸੀਲ

August 13, 2020 08:28 AM

ਬਠਿੰਡਾ : ਇਕ ਨਿੱਜੀ ਹਸਪਤਾਲ ’ਚ ਦਾਖਲ ਕਿਸੇ ਬੀਮਾਰੀ ਤੋਂ ਪੀੜਤ ਵਿਅਕਤੀ ਦੇ ਕਰਵਾਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਗੋਨਿਆਣਾ ਮੰਡੀ ਦੇ ਨਿੱਜੀ ਹਸਪਤਾਲ ਨੂੰ ਇਕ ਹਫਤੇ ਲਈ ਸੀਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮਾਲ ਰੋਡ ’ਤੇ ਇਕ ਨਿੱਜੀ ਹਸਪਤਾਲ ’ਚ ਬੀਤੇ ਦਿਨੀਂ ਬਠਿੰਡਾ ਤੋਂ ਇਕ ਮਰੀਜ਼ ਜੋ ਬੁਖਾਰ ਤੋਂ ਪੀੜਤ ਵਿਅਕਤੀ ਆਇਆ ਸੀ ਜਿਸ ਦੇ ਹਾਲਾਤ ਦੇਖ ਕੇ ਡਾਕਟਰ ਨੇ ਉਸ ਨੂੰ ਆਪਣੇ ਹੀ ਹਸਪਤਾਲ ਦਾਖਲ ਕਰ ਲਿਆ ਅਤੇ ਬੁਖਾਰ ਨਾ ਠੀਕ ਹੋਣ ’ਤੇ ਉਸ ਨੂੰ ਬਠਿੰਡਾ ਤੋਂ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ। ਜਿਸ ਦੌਰਾਨ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਅਤੇ ਉਸ ਨੂੰ ਸਿਹਤ ਵਿਭਾਗ ਨੇ ਫਰੀਦਕੋਟ ਵਿਖੇ ਭੇਜ ਦਿੱਤਾ, ਜਿੱਥੇ ਉਸ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ। ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਉਕਤ ਨਿੱਜੀ ਹਸਪਤਾਲ ਨੂੰ ਇਕ ਹਫਤੇ ਲਈ ਜ਼ਿੰਦਰਾ ਲਗਾ ਕੇ ਸੀਲ ਕਰ ਦਿੱਤਾ।

 

Have something to say? Post your comment

Subscribe