ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਫ਼ਾਰਵਰਡ ਮਨਦੀਲ ਸਿੰਘ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਉਹ ਇਸ ਘਾਤਕ ਬਿਮਾਰੀ ਨਾਲ ਪੀੜਤ ਹੋਣ ਵਾਲੇ ਛੇਵੇਂ ਰਾਸ਼ਟਰੀ ਹਾਕੀ ਖਿਡਾਰੀ ਹਨ। ਭਾਰਤੀ ਖੇਡ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਜਲੰਧਰ ਦੇ 25 ਸਾਲ ਦੇ ਮਨਦੀਪ ਵਿਚ ਇਸ ਬਿਮਾਰੀ ਦੇ ਲੱਛਣ ਨਹੀਂ ਦਿਖਾÂਂ ਦੇ ਰਹੇ ਹਨ ਅਤੇ ਬੰਗਲੁਰੂ ਵਿਚ ਪੰਜ ਹੋਰ ਖਿਡਾਰੀਆਂ ਨਾਲ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਬੰਗਲੁਰੂ ਦੇ ਸਾਈ ਕੇਂਦਰ ਵਿਚ 20 ਅਗੱਸਤ ਤੋਂ ਰਾਸ਼ਟਰੀ ਕੈਂਪ ਸ਼ੁਰੂ ਹੋਣਾ ਹੈ। ਸਾਈ ਨੇ ਬਿਆਨ ਵਿਚ ਕਿਹਾ, ''ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਮਨਦੀਪ ਸਿੰਘ ਦਾ ਬੰਗਲੁਰੂ ਵਿਚ ਸਾਈ ਦੇ ਨੈਸ਼ਨਲ ਕੈਂਪ ਵਿਚ ਪਹਿਲੇ 20 ਖਿਡਾਰੀਆਂ ਨਾਲ ਕੋਰੋਨਾ ਪ੍ਰੀਖਣ ਕੀਤਾ ਗਿਆ ਅਤੇ ਉਹ ਪਾਜ਼ੇਟਿਵ ਆਏ ਹਨ।''