Saturday, November 23, 2024
 

ਪੰਜਾਬ

ਇਸ ਕਰ ਕੇ ਚੋਰੀ ਕਰਦਾ ਸੀ ਮੋਟਰਸਾਈਕਲ, ਕਾਰਨ ਸੁਣ ਕੇ ਹੋ ਜਾਵੋਗੇ ਹੈਰਾਨ

August 07, 2020 09:31 AM

ਇਨ੍ਹੀ ਦਿਨੀਂ ਮੋਟਰਸਾਈਕਲ ਚੋਰੀ ਦੇ ਮਾਮਲੇ ਬੜੀ ਤੇਜ਼ੀ ਨਾਲ ਵਧ ਰਹੇ ਹਨ ਆਏ ਦਿਨ ਸੂਬੇ ਦੇ ਕਿਸੇ ਨਾ ਕਿਸੇ ਸ਼ਹਿਰ ਵਿੱਚੋਂ ਕੋਈ ਨਾ ਕੋਈ ਮੋਟਰਸਾਈਕਲ ਚੋਰੀ ਦੀ ਵਾਰਦਾਤ ਚਰਚਾ ਦਾ ਵਿਸ਼ਾ ਬਣੀ ਹੀ ਰਹਿੰਦੀ ਹੈ ਤਾਜ਼ਾ ਮਾਮਲੇ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਜਲਾਲਾਬਾਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਿੰਡ ਭੰਬਾ ਵੱਟੂ ਦੇ ਰਹਿਣ ਵਾਲੇ ਪ੍ਰਿੰਸ ਨਾਮਕ ਚੋਰ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਕੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਕੱਟ ਕੇ ਆਇਆ ਹੈ ਅਤੇ ਹੁਣ ਉਸ ਦੇ ਕੋਲੋਂ ਤਿੰਨ ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਹੋਈ ਹੈ। ਜਿਸਦੇ ਵਿੱਚ 2 ਮੋਟਰਸਾਈਕਲ ਉਸ ਨੇ ਅਬੋਹਰ ਸਿਵਲ ਹਸਪਤਾਲ ਜਦਕਿ 1 ਸ੍ਰੀ ਮੁਕਤਸਰ ਸਾਹਿਬ ਅਤੇ 1 ਐਕਟਿਵਾ ਫਿਰੋਜ਼ਪੁਰ ਦੀਆਂ ਕਚਹਿਰੀਆਂ ਵਿੱਚੋਂ ਚੋਰੀ ਕੀਤੇ ਹਨ ਇਹ ਸ਼ਾਤਰ ਚੋਰ ਲੋਕਲ ਚੋਰੀ ਨਹੀਂ ਕਰਦਾ ਸੀ ਕਿਉਂਕਿ ਇਸ ਨੇ ਇਹ ਵਹੀਕਲ ਲੋਕਲ ਸ਼ਹਿਰ ਵਿੱਚ ਹੀ ਚਲਾਉਣੇ ਹੁੰਦੇ ਸਨ ਜਲਾਲਾਬਾਦ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਇੱਕ ਦਿਨ ਦੇ ਰਿਮਾਂਡ ਤੇ ਇਸ ਕੋਲੋਂ ਇਹ ਬਰਾਮਦਗੀ ਹੋਈ ਹੈ । 

ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜਲਾਲਾਬਾਦ ਦੇ ਐੱਸ ਐੱਚ ਓ ਅਮਰਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਇਹ ਸ਼ਖਸ ਹੈਂਡੀਕੈਪਟ ਹੈ ਅਤੇ ਇਕੱਲਾ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪਹਿਲਾਂ ਵੀ ਇਸ ਤੇ ਐਨਡੀਪੀਐਸ ਦੇ ਮੁਕੱਦਮਾ ਦਰਜ ਹੈ ਜਿਸਦੇ ਵਿੱਚ ਇਹ 3 ਸਾਲ ਦੀ ਸਜ਼ਾ ਕੱਟ ਕੇ ਆਇਆ ਹੈ ਅਤੇ ਹੁਣ ਇਸ ਦੇ ਕੋਲੋਂ ਚਾਰ ਵਹੀਕਲ ਚੋਰੀ ਦੇ ਬਰਾਮਦ ਕੀਤੇ ਗਏ ਹਨ।

ਉਧਰ ਦੂਜੇ ਪਾਸੇ ਜਦ ਪੁਲਿਸ ਵੱਲੋਂ ਫੜ੍ਹੇ ਗਏ ਪ੍ਰਿੰਸ ਨਾਮਕ ਇਸ ਸ਼ਖਸ ਤੋ ਚੋਰੀ ਕਰਨ ਦਾ ਕਾਰਨ ਪੁੱਛਿਆ ਤਾਂ ਇਸ ਨੇ ਮੰਨਿਆ ਕਿ ਇਹ ਵਹੀਕਲ ਇਸ ਨੇ ਚੋਰੀ ਕੀਤੇ ਹਨ ਪਰ ਨਾਲ ਹੀ ਇਸ ਨੇ ਦੱਸਿਆ ਕਿ ਉਸ ਦੇ ਵਹੀਕਲ ਰਠੋੜਾਂ ਵਾਲਾ ਮੁਹੱਲਾ ਜਲਾਲਾਬਾਦ ਦੇ ਵਿੱਚ ਕੁੱਝ ਚਿੱਟੇ ਦੇ ਆਦੀ ਲੋਕ ਅੱਗੇ ਚੋਰੀ ਕਰ ਲਏ ਗਏ ਸਨ। ਜਿਸ ਦੇ ਕਾਰਨ ਇਹ ਵਾਰ ਵਾਰ ਵਹੀਕਲ ਚੋਰੀ ਕਰਦਾ ਸੀ ਅਤੇ ਹੁਣ ਕਿਸੇ ਨੇ ਗੁਪਤ ਸੂਚਨਾ ਪੁਲਿਸ ਨੂੰ ਦੇ ਕੇ ਉਸ ਨੂੰ ਫੜਾ ਦਿੱਤਾ ਹੈ।

 

Have something to say? Post your comment

Subscribe