ਮੁੰਬਈ : ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਅਰਬਾਜ਼ ਖਾਨ ਇਨੀਂ ਦਿਨੀਂ 22 ਸਾਲ ਛੋਟੀ ਅਦਾਕਾਰ ਮਾਡਲ ਜਾਰਜੀਆ ਐਡ੍ਰੀਆਨੀ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਹਨ। ਦੋਵੇਂ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਮਲਾਇਕਾ ਅਰੋੜਾ ਨਾਲ ਤਲਾਕ ਹੋਣ ਤੋਂ ਬਾਅਦ ਅਰਬਾਜ ਖਾਨ ਦੀ ਲਾਈਫ ਵਿਚ ਜਾਰਜੀਆ ਦੀ ਐਂਟਰੀ ਹੋਈ ਪਰ ਬਾਲੀਵੁੱਡ ਵਿਚ ਅੱਜ ਵੀ ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਦੀ ਲਵ ਸਟੋਰੀ ਫੇਮਸ ਹੈ। ਉਨ੍ਹਾਂ ਦਾ ਜਨਮ 4 ਅਗਸਤ 1967 ਨੂੰ ਪੁਣੇ ਵਿਚ ਹੋਇਆ ਸੀ। ਅਰਬਾਜ਼ ਪਰਿਵਾਰ ਨੇ ਆਪਣਾ 53ਵਾਂ ਜਨਮ ਦਿਨ ਮਨਾਇਆ। ਅਰਬਾਜ਼ ਖਾਨ ਦੇ ਮਲਾਇਕਾ ਅਰੋੜ ਨੇ ਸਾਲ 1998 ਵਿਚ ਵਿਆਹ ਕੀਤਾ ਸੀ। ਦੋਵਾਂ ਨੇ ਵਿਆਹ ਦੇ 20 ਸਾਲ ਬਾਅਦ ਇਕ-ਦੂਜੇ ਨਾਲ ਕਾਫੀ ਸਾਲ ਗੁਜਾਰਨ ਤੋਂ ਬਾਅਦ ਵੱਖ ਹੋਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਦੋਵਾਂ ਨੇ ਸਾਲ 2017 ਵਿਚ ਤਲਾਕ ਲੈ ਲਿਆ। ਉਨ੍ਹਾਂ ਦਾ ਤਲਾਕ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਵਿਚ ਰਿਹਾ ਸੀ। ਦੋਵੇਂ ਵਲੋਂ ਲਏ ਗਏ ਇਸ ਫੈਸਲੇ ਕਾਰਨ ਫੈਂਨਜ ਕਾਫੀ ਨਿਰਾਸ਼ ਹੋਏ ਸੀ। ਉਨ੍ਹਾਂ ਦੀ ਲਵ ਸਟੋਰੀ ਬਾਰੇ ਦੱਸ ਦੇਈਏ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੋਵੇਂ ਇਕ ਵਿਵਾਦਿਤ ਐਡ ਸ਼ੂਟ ਦੇ ਦੌਰਾਨ ਕਰੀਬ ਆਏ ਸੀ। ਅੱਜ ਬੇਸ਼ਕ ਮਲਾਇਕਾ ਤੇ ਅਰਬਾਜ਼ ਦਾ ਤਲਾਕ ਹੋ ਗਿਆ ਹੈ ਪਰ ਦੋਵੇਂ ਅੱਜ ਵੀ ਇਕ ਦੂਜੇ ਦੇ ਚੰਗੇ ਦੋਸਤ ਹਨ।