Saturday, November 23, 2024
 

ਪੰਜਾਬ

ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 42 ਹੋਈ, ਸਿਆਸੀ ਨੇਤਾ ਪਹੁੰਚੇ ਪੀੜਤਾਂ ਕੋਲ

August 02, 2020 08:57 AM

ਤਰਨ ਤਾਰਨ : ਤਰਨ ਤਾਰਨ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਖਡੂਰ ਸਹਿਬ ਤੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਵਿਚ ਵੀਰਵਾਰ ਨੂੰ ਜ਼ਹਿਰੀਲੀ ਤੇ ਨਾਜਾਇਜ਼ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਸਨਿਚਰਵਾਰ ਸ਼ਾਮ ਤਕ 42 ਹੋ  ਗਈ ਹੈ। ਮ੍ਰਿਤਕ ਲਾਸ਼ਾਂ ਦਾ ਸਿਵਲ ਹਸਪਤਾਲ ਤਰਨ ਤਾਰਨ ਵਿਚ ਪੋਸਟਮਾਰਟਮ ਦਾ ਸਿਲਸਿਲਾ ਸ਼ਾਮ ਤਕ ਜਾਰੀ ਰਿਹਾ।
ਹਰਦਿਆਲ ਸਿੰਘ ਮਾਨ ਡੀਆਈਜੀ ਫ਼ਿਰੋਜ਼ਪੁਰ ਰੇਂਜ ਦੇ ਆਦੇਸ਼ਾਂ ਤੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਾ ਰਹੇ ਲੋਕਾਂ ਦੇ ਬਿਆਨਾਂ 'ਤੇ ਅਣਪਛਾਤੇ ਲੋਕਾਂ ਉਪਰ ਮਾਮਲਾ ਦਰਜ ਕਰ ਕੇ ਜਾਂਚ ਕਰਨ ਲਈ ਕਮੇਟੀ ਗਠਿਤ ਕਰ ਦਿਤੀ ਹੈ।
ਇਸ ਮੌਕੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ, ਅਰਵਿੰਦਪਾਲ ਸਿੰਘ ਪੱਖੋਕੇ ਅਕਾਲੀ ਆਗੂ ਤੋਂ ਇਲਾਵਾ ਆਪ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ।
ਪੀੜਤਾਂ ਨੇ ਦਸੇ ਹਾਲ
  ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਲਈ ਭਰਤੀ ਸਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬਚੜੇ (58) ਦੇ ਲੜਕੇ ਜਸਪਾਲ ਸਿੰਘ ਨੇ ਦਸਿਆ ਕਿ ਵੀਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੇਰੇ ਪਿਤਾ ਦੀ ਤਬੀਅਤ ਖ਼ਰਾਬ ਹੋ ਗਈ ਸੀ ਜਿਸ ਨੂੰ ਇਲਾਜ ਲਈ ਭਰਤੀ ਕਰਾਇਆ ਗਿਆ। ਇਸ ਤੋਂ ਇਲਾਵਾ ਗੁਰਜੀਤ ਸਿੰਘ ਵਾਸੀ ਬਚੜੇ ਦੀ ਵੀਰਵਾਰ ਨੂੰ ਮੌਤ ਹੋ ਚੁੱਕੀ ਹੈ।
   ਪਿੰਡ ਮੱਲੀਆਂ ਵਾਸੀ ਨਾਜਰ ਸਿੰਘ ਪੁੱਤਰ ਜਗੀਰ ਸਿੰਘ ਅਤੇ ਉਸ ਦਾ ਲੜਕਾ ਜੇਤਿੰਦਰ ਸਿੰਘ ਦੀ ਵੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਇਸ ਮੌਕੇ ਮ੍ਰਿਤਕ ਦੀ ਪਤਨੀ ਨੇ ਦਸਿਆ ਕਿ ਜੇਤਿੰਦਰ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਪਰਵਾਰ ਪਾਲਦਾ ਸੀ ਜਿਸ ਦੇ ਜਾਣ ਸਾਡਾ ਰੁਜ਼ਗਾਰ ਬੰਦ ਹੋ ਗਿਆ ਹੈ ਮ੍ਰਿਤਕ ਦੋ ਲੜਕੀਆਂ ਤੇ ਇਕ ਲੜਕਾ ਛੱਡ ਗਿਆ ਹੈ।
   ਲਾਭ ਸਿੰਘ ਪੁੱਤਰ (62) ਵਾਸੀ ਗੋਕਲ ਮਹੁੱਲਾ ਤਰਨ ਤਾਰਨ ਦੀ ਵੀ ਸ਼ੁਕਰਵਾਰ ਨੂੰ ਸ਼ਾਮ ਮੌਤ ਹੋ ਗਈ। ਜੋ ਕਿ ਪੱਲੇਦਾਰੀ ਦਾ ਕੰਮ ਕਰ ਕੇ ਪਰਵਾਰ ਪਾਲਦਾ ਸੀ। ਇਸ ਮੌਕੇ ਮ੍ਰਿਤਕ ਦੇ ਲੜਕੇ ਸੋਨੂੰ, ਹਰੀਆਂ ਨੇ ਦਸਿਆ ਕਿ ਅਸੀਂ 4 ਭਰਾਂ ਤੇ ਦੋ ਭੈਣਾਂ ਹਾਂ ਅੱਜ ਸਾਡੇ ਪਿਤਾ ਦਾ ਸਿਰ ਤੋਂ ਸਾਇਆ ਉੱਠ ਜਾਣ ਨਾਲ ਰੋਟੀ ਰੋਜੀ ਤੋਂ ਵੀ ਆਤਰ ਹੋ ਗਏ ਹਨ।
  ਇਸੇ ਤਰ੍ਹਾਂ ਮ੍ਰਿਤਕ ਹਰਜਿੰਦਰ ਸਿੰਘ ਪੁੱਤਰ ਚਰਨ ਵਾਸੀ ਤਰਨ ਤਾਰਨ ਦੇ ਲੜਕੇ ਸਾਜਨ ਨੇ ਦਸਿਆ ਕਿ ਸਾਡਾ ਪਿਤਾ ਜੋ ਕਿ ਭੱਠੇ ਤੇ ਲੇਬਰ ਕਰਦਾ ਹੈ ਜ਼ਹਿਰੀਲੀ ਸ਼ਰਾਬ ਕਾਰਨ ਮਰ ਗਿਆ ਹੈ। ਮ੍ਰਿਤਕ ਦਾਰਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮਹੁੱਲਾ ਗੋਕਲਪੁਰਾ ਤਰਨ ਤਾਰਨ ਦੇ ਭਤੀਜੇ ਮਹਾਂਵੀਰ ਸਿੰਘ ਪੁਤਰ ਜੀਵਨ ਸਿੰਘ ਨੇ ਦਸਿਆ ਕਿ ਮ੍ਰਿਤਕ ਦਾਰਾ ਦੇ ਪੰਜ ਲੜਕੀਆਂ ਤੇ 1 ਲੜਕਾ ਹੈ। ਹਰਜਿੰਦਰ ਸਿੰਘ ਭੱਠੇ ਉਪਰ ਲੇਬਰ ਦਾ ਕੰਮ ਕਰਦਾ ਸੀ।ਮ੍ਰਿਤਕ ਕੁਲਵੰਤ ਸਿੰਘ ਪੁੱਤਰ ਜਸਵੰਤ ਸਿੰਘ  ਵਾਸੀ ਤਰਨ ਤਾਰਨ ਦੀ ਪਤਨੀ ਹਰਪਾਲ ਕੌਰ  ਨੇ ਦਸਿਆ ਕਿ ਮੇਰੇ ਪਤੀ ਦੀ ਮੌਤ ਜਹਿਰੀਲੀ ਸ਼ਰਾਬ ਪੀਣ ਨਾਲ ਹੋਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨਾਜਾਇਜ਼ ਸ਼ਰਾਬ ਵੇਚਣ ਵਾਲਿਆ ਤੇ ਮੁੱਕਦਮਾਂ ਦਰਜ ਕਰੇ ਤੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਵੇ ।
   ਇਸ ਮੌਕੇ ਕਵਲਜੀਤ ਕੌਰ ਪਤਨੀ ਸਵਿੰਦਰ ਸਿੰਘ ਵਾਸੀ ਭੁੱਲਰ ਨੇ ਦਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੇਰੇ ਜੇਠ ਪ੍ਰਾਕਸ਼ ਸਿੰਘ ਤੇ ਮੇਰੇ ਭਰਾਂ ਤਰਸੇਮ ਸਿੰਘ ਵਾਸੀ ਸੰਘਰ ਨੇ ਇਕੱਠਿਆਂ ਸ਼ਰਾਬ ਪੀਤੀ ਸੀ ਜਿਸ ਨਾਲ ਕੱਲ ਪ੍ਰਕਾਸ਼ ਸਿੰਘ ਦੀ ਮੌਤ ਹੋ ਗਈ ਅਤੇ ਅੱਜ ਤਸੇਮ ਸਿੰਘ ਦੀ ਮੌਤ ਗਈ ਹੈ।
   ਇਸ ਮੌਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਭੁਪਿੰਦਰ ਸਿੰਘ ਸੀਨੀ ਵਾਇਸ ਪ੍ਰਧਾਨ ਪੰਜਾਬ, ਪ੍ਰਮਝੀਤ ਸਿੰਘ, ਬਲਦੇਵ ਸਿੰਘ, ਗਿਆਨ ਸਿੰਘ, ਅਵਤਾਰ ਸਿੰਘ, ਨਿਸ਼ਾਨ ਸਿੰਘ ਨੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮ੍ਰਿਤਕਾਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਵਾਰਾਂ ਨੂੰ 10 ਲੱਖ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਵੇ।

 

Have something to say? Post your comment

Subscribe