ਮੁੰਬਈ— ਆਪਣਾ ਪਹਿਲਾ ਵਿਸ਼ਵ ਕੱਪ ਖੇਡਣ ਨੂੰ ਲੈ ਕੇ ਉਤਸ਼ਾਹਿਤ ਯੁਜਵਿੰਦਰ ਚਾਹਲ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਫੋਕਸ ਆਈ. ਪੀ. ਐੱਲ. 'ਚ ਰਾਇਲ ਚੈਲੇਂਜਰਜ਼ ਬੈਗਲੁਰੂ ਦੇ ਅਭਿਆਨ ਨੂੰ ਪਟੜੀ 'ਤੇ ਲਿਆਉਣ 'ਤੇ ਹੈ। ਚਾਹਲ ਨੂੰ ਭਾਰਤ ਦੀ 15 ਮੈਂਮਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਜੋ 30 ਮਈ ਤੋਂ ਇੰਗਲੈਂਡ 'ਚ ਵਿਸ਼ਵ ਕੱਪ ਖੇਡੇਗੀ। ਹਰਿਆਣੇ ਦੇ ਇਸ ਲੇਗ ਸਪਿਨਰ ਨੇ ਕਿਹਾ , '' ਵਿਸ਼ਵ ਕੱਪ 'ਚ ਇਕ ਮਹੀਨਾ ਹੈ ਤੇ ਮੈਂ ਅਜੇ ਵੀ ਆਰ. ਸੀ. ਬੀ ਲਈ ਖੇਡ ਰਿਹਾ ਹਾਂ। ਮੇਰੀ ਨਜ਼ਰਾਂ ਅਗਲੇ ਸੱਤ ਮੈਚਾਂ 'ਤੇ ਹੈ। ਉਨ੍ਹਾਂ ਨੇ ਕਿਹਾ, ''ਇਹ ਮੇਰਾ ਪਹਿਲਾ ਵਿਸ਼ਵ ਕੱਪ ਹੈ ਤੇ ਮੈਂ ਕਾਫ਼ੀ ਉਤਸ਼ਾਹਿਤ ਹਾਂ। ਹਰ ਕੋਈ ਵਿਸ਼ਵ ਕੱਪ 'ਚ ਦੇਸ਼ ਦਾ ਤਰਜਮਾਨੀ ਕਰਨਾ ਚਾਹੁੰਦਾ ਹੈ ਤਾਂ ਮੈਂ ਉਤਸ਼ਾਹਿਤ ਹਾਂ। ਮੁੰਬਈ ਇੰਡੀਅਨਸ ਦੇ ਹੱਥੋਂ ਕੱਲ ਮਿਲੀ ਹਾਰ ਲਈ ਉਨ੍ਹਾਂ ਨੇ ਕਿਸੇ ਇਕ 'ਤੇ ਠੀਕਰਾ ਭੱਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਟੀਮ ਦੀ ਖੇਡ ਹੈ। ਉਨ੍ਹਾਂ ਨੇ ਕਿਹਾ, ''ਤੁਸੀਂ ਕਿਸੇ ਇਕ ਗੇਂਦਬਾਜ਼ ਨੂੰ ਦੋਸ਼ੀ ਨਹੀਂ ਕਹਿ ਸਕਦੇ। ਇਹ ਟੀਮ ਦੀ ਖੇਡ ਹੈ। ਜੇਕਰ ਅਸੀਂ ਹਾਰੇ ਹਾਂ ਤਾਂ ਮੈਂ ਗੇਂਦਬਾਜ਼ ਹੋਣ ਦੇ ਨਾਅਤੇ ਉਸ ਹਾਰ ਨੂੰ ਸਵੀਕਾਰ ਕਰਦਾ ਹਾਂ।