ਨਵੀਂ ਦਿੱਲੀ: ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਰੇਵੇਨਿਊ ਵਿਚ ਕਮੀ ਦੇ ਚਲਦਿਆਂ ਪੈਸੇ ਕਮਾਉਣ ਲਈ ਸਬਸਕ੍ਰਿਪਸ਼ਨ ਮਾਡਲ ਦੇ ਆਪਸ਼ਨ ਦੀ ਤਲਾਸ਼ ਕਰ ਰਹੀ ਹੈ। ਟਵਿਟਰ ਦੇ ਫਾਂਊਡਰ ਅਤੇ ਸੀਈਓ ਜੈਕ ਡੋਰਸੀ ਨੇ ਕਿਹਾ ਕਿ ਕੰਪਨੀ ਪੈਸੇ ਕਮਾਉਣ ਲਈ ਸਬਸਕ੍ਰਿਪਸ਼ਨ ਮਾਡਲ ‘ਤੇ ਵਿਚਾਰ ਕਰ ਰਹੀ ਹੈ ਕਿਉਂਕਿ ਟਵਿਟਰ ਦੀ ਆਮਦਨ ਦਾ ਮੁੱਖ ਸਰੋਤ ਵਿਗਿਆਪਨ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਵਿਚ ਕਮੀ ਦਰਜ ਕੀਤੀ ਗਈ ਹੈ।ਇਸ ਲਈ ਕੰਪਨੀ ਆਮਦਨ ਕਮਾਉਣ ਲਈ ਦੂਜੇ ਵਿਕਲਪ ਦੀ ਤਲਾਸ਼ ਕਰ ਰਹੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਜੈਕ ਡੋਰਸੀ ਨੇ ਨਿਸ਼ਚਿਤ ਤੌਰ ‘ਤੇ ਦੂਜੀ ਤਿਮਾਹੀ ਵਿਚ ਆਮਦਨ ਦੇ ਨਤੀਜਿਆਂ ਨੂੰ ਦੇਖਦੇ ਹੋਏ ਰਣਨੀਤੀ ਬਣਾਉਣ ਸਬੰਧੀ ਸੰਕੇਤ ਦਿੱਤੇ ਹਨ।ਮਾਹਿਰਾਂ ਅਨੁਸਾਰ ਡੇਲੀ ਐਕਟਿਵ ਯੂਜ਼ਰ ਵਿਚ 186 ਮਿਲੀਅਨ ਦਾ ਵਾਧਾ ਦਰਜ ਕਰਨ ਦੇ ਬਾਵਜੂਦ ਵਿਗਿਆਪਨ ਆਮਦਨ ਵਿਚ ਗਿਰਾਵਟ ਦਰਜ ਕੀਤੀ ਗਈ। ਇਕ ਮੀਡੀਆ ਰਿਪੋਰਟ ਅਨੁਸਾਰ ਜੈਕ ਡੋਰਸੀ ਨੇ ਵੀਰਵਾਰ ਨੂੰ ਕਿਹਾ ਹੈ ਕਿ, ‘ਕੰਪਨੀ ਸਬਸਕ੍ਰਿਪਸ਼ਨ ਮਾਡਲ ਦਾ ਟੈਸਟ ਕਰ ਸਕਦੀ ਹੈ’। ਹਾਲਾਂਕਿ ਇਹ ਅਪਣੇ ਸ਼ੁਰੂਆਤੀ ਪੜਾਅ ਵਿਚ ਹੈ ਪਰ ਕੰਪਨੀ ਇਸ ਨੂੰ ਕਦੋਂ ਪੇਸ਼ ਕਰੇਗੀ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਟਵਿਟਰ ਨੇ ਜਾਬ ਲਈ ਇਕ ਐਡ ਪੋਸਟ ਕੀਤਾ ਸੀ ਜਿਸ ਦੇ ਵਾਇਰਲ ਹੋਣ ਤੋਂ ਪਤਾ ਚੱਲਿਆ ਸੀ ਕਿ ਟਵਿਟਰ ਸਬਸਕ੍ਰਿਪਸ਼ਨ ਮਾਡਲ ਬਾਰੇ ਯੋਜਨਾ ਬਣਾ ਰਿਹਾ ਹੈ। ਰਿਪੋਰਟ ਅਨੁਸਾਰ ‘ਗ੍ਰਿਫ਼ਾਨ’ ਨਾਮ ਦੀ ਇਕ ਕੰਪਨੀ ਲਈ ਜਾਬ ਪੋਸਟ ਕੀਤੀ ਸੀ।