ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਵਾਰਾਣਸੀ ਵਿਚ ਇਕ ਮਹਿਲਾ ਪੱਤਰਕਾਰ ਵਿਰੁਧ ਐਫਆਈਆਰ ਦਰਜ ਕਰਨ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਸੂਬੇ ਵਲੋਂ ਸਰਕਾਰ ਦੀਆਂ ਨਾਲਾਇਕੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ, ਸਾਬਕਾ ਅਧਿਕਾਰੀਆਂ ਅਤੇ ਵਿਰੋਧੀ ਨੇਤਾਵਾਂ ਵਿਰੁਧ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ''ਯੂਪੀ ਸਰਕਾਰ ਐਫਆਈਆਰ ਦਰਜ ਕਰਵਾ ਕੇ ਸੱਚਾਈ 'ਤੇ ਪਰਦਾ ਨਹੀਂ ਪਾ ਸਕਦੀ। ਧਰਤੀ ਤੇ ਇਸ ਤਬਾਹੀ ਦੌਰਾਨ ਭਾਰੀ ਗੜਬੜੀ ਹੁੰਦੀ ਹੈ। ਕਾਂਗਰਸ ਦੀ ਉਤਰ ਪ੍ਰਦੇਸ਼ ਇੰਚਾਰਜ ਨੇ ਦੋਸ਼ ਲਾਇਆ ਕਿ ਸੱਚਾਈ ਵਿਖਾਉਣ ਨਾਲ ਇਨ੍ਹਾਂ 'ਚ ਸੁਧਾਰ ਸੰਭਵ ਹੈ, ਪਰ ਯੂਪੀ ਸਰਕਾਰ ਪੱਤਰਕਾਰਾਂ, ਸਾਬਕਾ ਅਧਿਕਾਰੀਆਂ ਅਤੇ ਵਿਰੋਧੀਆਂ 'ਤੇ ਸੱਚਾਈ ਸਾਹਮਣੇ ਲਿਆਉਣ ਲਈ ਐਫ਼ਆਈਆਰ ਦਰਜ ਕਰਵਾ ਰਹੀ ਹੈ। ਜੋ ਕਿ ਬੜੀ ਸ਼ਰਮਨਾਕ ਗੱਲ ਹੈ।''